HomeSlider

Do You Know | Diljit Dosanjh | New Song | Review

ਵਾਰ ਵਾਰ ਗੁਣਗੁਣਾਉਨ ਨੂੰ ਦਿਲ ਕਰਦਾ ਹੈ : Do You Know ਛੋਟੇ ਹੁੰਦੇ ਸਾਂ ਜਦੋਂ ਕੋਈ ਘਰ ਪਾਹੁਣਾਂ ਆਉਂਦਾ ਸੀ ਤਾਂ ਉਸਦੇ ਸਾਈਕਲ 'ਤੇ ਟੰਗੇ ਝੋਲੇ ਤੋਂ ਅੰਦਾਜ਼ਾ ਲੈ ਲਈਦਾ  ਸੀ ਕਿ ਉਹ

ਜੱਸੜ ਦੇ ਗਾਣੇ ਤੇ ਪਿਆ ਰੌਲਾ…
ਗਿਪੀ ਗਰੇਵਾਲ ਬਣੇਗਾ ਸੂਬੇਦਾਰ ਜੋਗਿੰਦਰ ਸਿੰਘ ਸੈਣੀ
ਉਦੋਂ ਸਿਨਮੇ ਜਾਣ ਦਾ ਵੱਖਰਾ ਈ ਸੁਆਦ ਸੀ……..

ਵਾਰ ਵਾਰ ਗੁਣਗੁਣਾਉਨ ਨੂੰ ਦਿਲ ਕਰਦਾ ਹੈ : Do You Know

maxresdefault

ਛੋਟੇ ਹੁੰਦੇ ਸਾਂ ਜਦੋਂ ਕੋਈ ਘਰ ਪਾਹੁਣਾਂ ਆਉਂਦਾ ਸੀ ਤਾਂ ਉਸਦੇ ਸਾਈਕਲ ‘ਤੇ ਟੰਗੇ ਝੋਲੇ ਤੋਂ ਅੰਦਾਜ਼ਾ ਲੈ ਲਈਦਾ  ਸੀ ਕਿ ਉਹ ਸਾਡੇ ਲਈ ਕੁਝ ਲੈ ਕੇ ਆਇਆ ਕਿ ਨਹੀਂ…..ਤੇ ਜਦੋਂ ਮਾਮੇ ਨੇ ਆਉਂਣਾਂ ਤਾਂ ਪਹਿਲੋਂ ਹੀ ਚਾਅ ਚੜ੍ਹ ਜਾਂਦਾ ਸੀ ਕਿ ਝੋਲਾ ਸਾਡੀਆਂ ਮਨਪਸੰਦ ਚੀਜ਼ਾਂ ਨਾਲ ਭਰਿਆ ਹੋਣਾਂ……
ਆਪਣੇ ਦਿਲਜੀਤ ਦਾ ਵੀ ਇਹੋ ਹਾਲ ਆ…ਜਦੋਂ ਵੀ ਉਹ ਕੁਝ ਲੈ ਕੇ ਆਉਂਦਾ ਹੈ ਤਾਂ ਪੂਰੀ ਆਸ ਹੁੰਦੀ ਹੈ ਕਿ ‘ਝੋਲਾ’ ਭਰਿਆ ਹੋਣਾਂ ਈ ਹੋਣਾਂ……
ਬੜੀ ਤਾਂਘ ਨਾਲ ਉਡੀਕਿਆ ਜਾ ਰਿਹਾ ਉਸਦਾ ਗੀਤ ……..ਅੱਜ ਰੀਲੀਜ਼ ਹੋ ਗਿਆ ਹੈ.ਗਾਣੇ ਦੇ ਬੋਲ ਜਾਣੀ ਨੇ ਲਿਖੇ ਹਨ ਤੇ ਸੰਗੀਤ ਬੀ ਪ੍ਰਾਕ ਨੇ ਦਿੱਤਾ ਹੈ.ਸਕ੍ਰੀਨਪਲੇ ਦਿਲਜੀਤ ਨੇ ਲਿਖਿਆ ਹੈ ਤੇ ਵੀਡੀਓ ਡਾਇਰੈਕਟ ਕੀਤਾ ਹੈ ਹੌਲੀਵੁੱਡ ਦੇ Mark Staubach ਨੇ.
ਗਾਣੇ ‘ਚ ਕ੍ਰਿਸ਼ ਧਾਲੀਵਾਲ ਨੇ ਵੀ ਅਦਾਕਾਰੀ ਕੀਤੀ ਹੈ.
ਦਿਲਜੀਤ ਦੀ ਗਾਇਕੀ ਤੇ ਅਦਾਕਾਰੀ ਦੇ ਅਸੀਂ ਦਿਲੋਂ ਕਾਇਲ ਹਾਂ……ਹਰ ਵਾਰੀ ਉਹ ਕੁਝ ਨਾਂ ਕੁਝ ਨਵਾਂ ਕਰਦਾ ਹੈ…….ਹਵਾ ਦੇ ਉਲਟ ਚੱਲਣ ਦਾ ਵੀ ਉਹ ਜਿਗਰਾ ਰੱਖਦਾ ਹੈ……ਆਪਣੀ ਰਵਾਇਤੀ ਗਾਇਕੀ ਤੋਂ ਹਟ ਕੇ ਇੱਕ ਵੱਖਰੀ ਕਿਸਮ ਦੇ ਗਾਣੇ ਤੇ 40-50 ਲੱਖ ਰੁਪਏ ਖਰਚ ਕਰਨ ਦਾ ਰਿਸ੍ਕ ਦਿਲਜੀਤ ਹੀ ਲੈ ਸਕਦਾ ਹੈ………
ਗੀਤ ਨੂੰ ਦਿਲਜੀਤ ਨੇ ਪੂਰੀ ਫੀਲ ਨਾਲ ਗਾਇਆ ਹੈ…ਦਿਲਜੀਤ ਦੀ ਆਵਾਜ਼ ਤੋਂ ਟਪਕਦਾ ਸ਼ਹਿਦ ਜਾਹਿਰ ਕਰ ਰਿਹਾ ਹੈ ਕਿ ਉਹ ਮੰਨੇਂ ਜਾ ਨਾਂ ਮੰਨੇਂ ਪਰ ਕੋਈ ਨਾ ਕੋਈ ਮਧੂ ਮੱਖੀ ਢੰਗ ਜਰੂਰ ਮਾਰ ਗਈ ਹੈ….ਨਹੀਂ ਤਾਂ ਆਵਾਜ਼ ‘ਚ ਐਨੀ ਫੀਲਿੰਗ ਤੇ ਸੋਜ਼ ਹੋ ਹੀ ਨਹੀਂ ਸਕਦਾ. ..ਬੀ ਪ੍ਰਾਕ ਵਲੋਂ ਤਿਆਰ ਕੀਤੀ ਗਾਣੇ ਦੀ ਟਿਊਨ ਆਪ ਮੁਹਾਰੇ ਮੂੰਹ ਚੜ੍ਹਨ ਵਾਲੀ ਹੈ ਤੇ ਗਾਣੇ ਨੂੰ ਵਾਰ ਵਾਰ ਗੁਣਗੁਣਾਉਨ ਨੂੰ ਮਜ਼ਬੂਰ ਕਰ ਦਿੰਦੀ ਹੈ.ਗਾਣੇ ਦਾ ਵੀਡੀਓ ਤੇ ਕਨਸੈਪਟ ਬਾਹਲਾ ਈ ਕਿਊਟ ਹੈ.ਪੈਂਦੀ ਸੱਟੇ ਤੁਸੀਂ ਦੋ ਜਾ ਤਿੰਨ ਵਾਰ ਤਾਂ ਇਹ ਵੀਡੀਓ ਜਰੂਰ ਦੇਖੋਗੇ.
ਦਿਲਜੀਤ ਨੂੰ ਰੱਬ ਨੇ  ਮੰਤਰ ਮੁਗਧ ਕਰਨ ਵਾਲੀ ਆਵਾਜ਼ ਬਖਸ਼ੀ ਹੈ ਪਰ ਕਈ ਵਾਰ ਲਗਦਾ ਹੈ ਕਿ ਇਸ ਤਿਸਮਨਈ ਆਵਾਜ਼ ਨੂੰ ਉਹ ਬੋਲ ਨਹੀਂ ਮਿਲ ਰਹੇ ਜਿਸਦੀ ਉਹ ਹੱਕਦਾਰ ਹੈ……ਗੀਤਾਂ ਦੀ ਚੋਣ ਪ੍ਰਤੀ ਉਸਦੀ ਘੌਲ ਸਾਨੂੰ ਪਹਿਲਾਂ ਵੀ ਕਈ ਵਾਰ ਚੁਭਦੀ ਰਹੀ ਹੈ.ਪੁਖ਼ਤਾ ਸ਼ਾਇਰੀ ਨੂੰ ਪਸੰਦ ਕਰਨ ਵਾਲਿਆਂ ਨੂੰ ਇਸ ਗੀਤ ਦੇ ਬੋਲ ਤੁੱਕ ਬੰਦੀ ਲੱਗ ਸਕਦੇ ਹਨ…ਪਰ ਦਿਲਜੀਤ ਦੀ ਫੈਨ ਫੋਲੋਇੰਗ ‘ਚ ਹਰ ਤਰਾਂ ਦੇ ਪ੍ਰਸ਼ੰਸਕ ਹੋਣ ਕਰਕੇ ਇਸਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ……ਇਹ ਗਾਣਾ ਨਵੀਂ ਪੀੜ੍ਹੀ ਲਈ ਹੈ ਤੇ ਇਸ ‘ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਇਸ ਗਾਣੇ ਨੂੰ ਸੁਪਰ ਹਿੱਟ ਬਣਾਉਣ ‘ਚ  ਕੋਈ ਕਸਰ ਬਾਕੀ ਨਹੀਂ ਛੱਡਣੀ……
ਕੁਲ ਮਿਲਾ ਕੇ ਪੰਜਾਬੀ ਮਿਊਜ਼ਿਕ ‘ਚ ਇਹ ਗਾਣਾ ਇੱਕ ਵੱਖਰੀ ਪੈੜ ਦਾ ਰਾਹੀ ਹੈ ਤੇ ਆਉਣ ਵਾਲੇ ਦਿਨਾਂ ‘ਚ ਇਸਦੀ ਪੈੜ ਨੱਪਦੇ ਹੋਰ ਗਾਣਿਆਂ ਦੀ ਭੀੜ ਵੀ ਦੇਖਣ ਨੂੰ ਮਿਲ ਸਕਦੀ ਹੈ.
ਦਿਲਜੀਤ ਦੇ ਬਾਕੀ ਗਾਣਿਆਂ ਵਾਂਗ ਮਿਊਜ਼ਿਕ ਚਾਰਟ ‘ਤੇ ਇਸਦੀ ਸਰਦਾਰੀ ਹੋਣੀ ਪੱਕੀ ਹੈ.
ਵਾਰ ਵਾਰ ਗੁਣਗੁਣਾਉਨ ਨੂੰ ਮਜ਼ਬੂਰ ਕਰਨ ਵਾਲਾ ਇਹ ਕਿਊਟ ਜਿਹਾ ਗਾਣਾ ਬਣਾਉਣ ਲਈ ਪੂਰੀ ਟੀਮ ਨੂੰ ਮੁਬਾਰਕਾਂ.

Do You Know
Singer: Diljit Dosanjh
Lyrics & Composor: Jaani
Music Arranged & Programed: B Praak
Starring: Tris Dhaliwal
Video: Mark Staubach

COMMENTS

WORDPRESS: 0
DISQUS: 0