HomeSlider

ਸੁਪਰ ਸਿੰਘ ਤੇ ਇਹ ਵਿਕਾਊ ਪੰਜਾਬੀ ਮੀਡੀਆ

ਸੁਪਰ ਸਿੰਘ ਫਿਲਮ ਬਾਰੇ ਇੱਕ ਦੋ ਪੰਜਾਬੀ ਸਾਈਟਾਂ ਵਲੋਂ ਜੋ ਜਾਣ ਬੁਝ ਕੇ ਗੁੰਮਰਾਹ ਕੁਨ ਪ੍ਰਚਾਰ ਵਾਕਿਆ ਹੀ ਸੋਚਣ ਨੂੰ ਮਜ਼ਬੂਰ ਕਰ ਰਿਹੈ ਕਿ ਅਸੀਂ ਜਾਤੀ ਮੁਫਾਦਾਂ ਲਈ ਕਿੰਨਾਂ ਗਿਰ ਸ

ਧੁੰਮਾਂ ਪਾ ਰਿਹੈ ਰੁਪਿੰਦਰ ਹਾਂਡਾ ਦਾ ਤਖਤਪੋਸ਼
ਹੌਂਸਲਾ ਰੱਖ ਦੀ ਹੋ ਰਹੀ ਹੈ ਰਿਕਾਰਡ ਤੋੜ ਬੁਕਿੰਗ
“ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਹੋਰ / ਪ੍ਰਸਿੱਧ ਗਾਇਕ ਈਦੂ ਸ਼ਰੀਫ ਨਹੀ ਰਹੇ

Screen Shot 2017-06-17 at 9.04.11 AM

ਸੁਪਰ ਸਿੰਘ ਫਿਲਮ ਬਾਰੇ ਇੱਕ ਦੋ ਪੰਜਾਬੀ ਸਾਈਟਾਂ ਵਲੋਂ ਜੋ ਜਾਣ ਬੁਝ ਕੇ ਗੁੰਮਰਾਹ ਕੁਨ ਪ੍ਰਚਾਰ ਵਾਕਿਆ ਹੀ ਸੋਚਣ ਨੂੰ ਮਜ਼ਬੂਰ ਕਰ ਰਿਹੈ ਕਿ ਅਸੀਂ ਜਾਤੀ ਮੁਫਾਦਾਂ ਲਈ ਕਿੰਨਾਂ ਗਿਰ ਸਕਦੇ ਹਾਂ…..ਇੱਕ ਧਿਰ ਨਾਲ ਜੁੜ ਕੇ ਜਾਂ ਚਾਰ ਛਿੱਲੜਾਂ ਦੀ ਖਾਤਿਰ ਕਲਮ ਨਾਲ ਦਗਾ ਕਮਾਉਣਾ ਪੱਤਰਕਾਰੀ ਦੇ ਪੇਸ਼ੇ ਨੂੰ ਸ਼ਰਮਸ਼ਾਰ ਕਰ ਰਿਹਾ ਹੈ.

ਕੋਈ ਸਮਾਂ ਸੀ ਲੋਕੀਂ ਰੀਵਿਊ ਪੜ ਕੇ ਫਿਲਮ ਦੇਖਣ ਜਾਇਆ ਕਰਦੇ ਸਨ ਪਰ ਹੁਣ ਉਹ ਗੱਲ ਨਹੀਂ ਰਹੀ….ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਕਬੂਲਦਿਆਂ ਪੰਜਾਬੀ ਫ਼ਿਲਮਕਾਰਾਂ ਨੇ ਇੱਕ ਨਵੀਂ ਰਣ-ਨੀਤੀ ਆਪਣਾ ਲਈ ਹੈ……ਸੋਸ਼ਲ ਮੀਡੀਆ ਤੇ ਚੱਲਦੀਆਂ ਕਈ ਅਹਿਮ ਸਾਈਟਾਂ ਨੂੰ ਮਾਮੂਲੀ ਰਕਮਾਂ ਦੇ ਕੇ ਪੇਡ ਰੀਵਿਊ ਲਿਖਵਾਏ ਜਾ ਰਹੇ ਹਨ…..ਆਪਣਾ ਤੋਰੀ ਫੁਲਕਾ ਚਾਲੂ ਰੱਖਣ ਦੀ ਖਾਤਿਰ ਇਹ ਸਾਈਟਾਂ ਹਰ ਛੋਟੀ ਮੋਟੀ ਔਫਿਰ ਖੁਸ਼ੀ ਖੁਸ਼ੀ ਕਬੂਲ ਕਰ ਰਹੀਆਂ ਹਨ.
ਕਈ ਪੰਜਾਬੀ ਕਲਾਕਾਰ ਤੇ ਫਿਲਮਕਾਰ ਆਪਣੀ ਹਉਮੈ ਦਾ ਤੁਰਲਾ ਉੱਚਾ ਰੱਖਣ ‘ਤੇ ਸ਼ਰੀਕੇ ‘ਚ ਆਪਣੀ ਬੱਲੇ ਬੱਲੇ ਕਰਵਾਉਣ ਲਈ ਯੂ ਟਿਊਬ ਦੇ ਵਿਊਜ਼ ਤਾਂ ਖਰੀਦ ਹੀ ਰਹੇ ਸਨ, ਹੁਣ ਪੰਜਾਬੀ ਫ਼ਿਲਮਾਂ ਤੇ ਕਲਾਕਾਰੀ ਨਾਲ ਸਬੰਧਤ ਇਹਨਾਂ ਪੰਜਾਬੀ ਸੋਸ਼ਲ ਸਾਈਟਸ ਨੂੰ ਬੁਰਕੀਆਂ ਪਾ ਕੇ ਆਪਣੇ ਲਈ ਪੂਛ ਹਿਲਾਉਣ ਦੀ ਆਦਤ ਪਾਈ ਜਾ ਰਹੀ ਹੈ.
ਇਹੀ ਨਹੀਂ ਕਿਸੇ ਦੂਜੇ ਕਲਾਕਾਰ ਨੂੰ ਨੀਵਾਂ ਦਿਖਾਉਣ ਲਈ ਵੀ ਇਹੀ ਹਰਬਾ ਵਰਤਿਆ ਜਾ ਰਿਹਾ ਹੈ.ਸੁਪਰ ਸਿੰਘ ਬੌਕਸ ਔਫਿਸ ਤੇ ਵਧੀਆ ਬਿਜ਼ਨਸ ਕਰ ਰਹੀ ਹੈ ਪਰ ਆਪਣੇ ਆਪ ਨੂੰ ਘੈਂਟ ਦੱਸਦੀਆਂ ਇਹ ਵਿਕਾਊ ਕਲਮਾਂ ਆਪਣੀ ਧਿਰ ਨੂੰ ਖੁਸ਼ ਰੱਖਣ ਲਈ ਫਿਲਮ ਨੂੰ ਨਿੰਦਣ ਦਾ ਹਰ ਹਰਬਾ ਵਰਤ ਰਹੀਆਂ ਹਨ…..ਪੁਰ ਇਹਨਾਂ ਨੂੰ ਕੀ ਪਤਾ….”ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿਚੋਂ”
ਉਸਾਰੂ ਆਲੋਚਨਾ ਜਰੂਰ ਹੋਣੀ ਚਾਹੀਦੀ ਹੈ ਪਰ ਨਿਜੀ ਰੰਜਿਸ਼ ਨਹੀਂ.

 

COMMENTS

WORDPRESS: 0
DISQUS: