HomeSlider

ਆਪਣੀ ਕਲਮ ਦਾ ਰੇਪ ਕਰ ਰਹੇ ਹਨ ਇਹ ਪੰਜਾਬੀ ਸੋਸ਼ਲ ਪੇਜ਼

ਦਿਲਜੀਤ ਦੋਸਾਂਝ ਮੇਰਾ ਜਿਗਰੀ ਯਾਰ ਹੈ:ਰੋਹਿਤ ਜੁਗਰਾਜ ਪੰਜਾਬੀ ਕਲਾਕਾਰਾਂ 'ਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ,ਪਿਛਲੇ ਕੁਝ ਸਮੇਂ ਤੋਂ ਕਿਸੇ ਹੋਰ ਕਲਾਕਾਰ ਨੂੰ ਨੀਵਾਂ ਦਿਖਾਉਣ ਲਈ ਬ

Film Review: Naukar Vahuti Da
ਅੱਖਾਂ ਨਮ ਹੋ ਜਾਣਗੀਆਂ ਇਹ ਵੀਡੀਓ ਦੇਖ ਕੇ : ‘ਮਿੱਤਰ ਪਿਆਰੇ ਨੂੰ’
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ

ਦਿਲਜੀਤ ਦੋਸਾਂਝ ਮੇਰਾ ਜਿਗਰੀ ਯਾਰ ਹੈ:ਰੋਹਿਤ ਜੁਗਰਾਜ

Screen Shot 2017-07-11 at 12.24.00 PM

ਪੰਜਾਬੀ ਕਲਾਕਾਰਾਂ ‘ਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ,ਪਿਛਲੇ ਕੁਝ ਸਮੇਂ ਤੋਂ ਕਿਸੇ ਹੋਰ ਕਲਾਕਾਰ ਨੂੰ ਨੀਵਾਂ ਦਿਖਾਉਣ ਲਈ ਬੜੇ ਕੋਝੇ ਕੋਝੇ ਤਰੀਕੇ ਵਰਤੇ ਜਾਣ ਲੱਗੇ ਹਨ ਜਿਹਨਾਂ ‘ਚੋਂ ਸਭ ਤੋਂ ਨੀਵੇਂ ਪੱਧਰ ਦਾ ਤਰੀਕਾ ਹੈ ਸੋਸ਼ਲ ਮੀਡੀਆ ਤੇ ਦਫ਼ਾ ਪੱਟਣਾਂ……ਸੋਸ਼ਲ ਮੀਡੀਆ ਤੇ ਝੂਠੀਆਂ ਖਬਰਾਂ ਲਗਾਉਣ ਲਈ ਕੁਝ ਪੰਜਾਬੀ ਫ਼ਿਲਮੀ ਸੋਸ਼ਲ ਪੇਜ਼ ਇਹਨਾਂ ਧੜੇਬੰਦੀਆਂ ਦਾ ਹੱਥ ਠੋਕਾ ਬਣ ਰਹੇ ਹਨ.
ਇਸ ਸਸਤੀ ਪੱਤਰਕਾਰੀ ਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਦੇਖਣ ਨੂੰ ਮਿਲੀ.ਇਕ ਪੰਜਾਬੀ ਸੋਸ਼ਲ ਪੇਜ਼ ਤੇ ਮਸ਼ਹੂਰ ਨਿਰਦੇਸ਼ਕ ਰੋਹਿਤ ਜੁਗਰਾਜ ਦੇ ਮੂਹੋਂ ਕੁਝ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਮੱਲੋ ਮੱਲੀ ‘ਕੰਟਰੋਵਰਸੀ’ ਕਿਰਿਏਟ ਕਰਦੀਆਂ ਹਨ.ਇਸ ਇੰਟਰਵਿਊ ‘ਚ ਰੋਹਿਤ ਜੁਗਰਾਜ ਨੂੰ ਇਹ ਕਹਿੰਦੇ ਦੱਸਿਆ ਗਿਆ ਹੈ ਜਿਵੇਂ ਉਹ ਮੁੜ ਇੱਕ ‘ਖਾਸ’ ਕਲਾਕਾਰ ਨਾਲ ਕੰਮ ਕਰਨ ਦਾ ਇਛੁੱਕ ਨਹੀਂ.ਇਸ਼ਾਰਿਆਂ ਤੋਂ ਸਾਫ ਜ਼ਾਹਿਰ ਹੈ ਕਿ ਉਹ ਖਾਸ ਕਲਾਕਾਰ ਕੋਈ ਹੋਰ ਨਹੀਂ ਦਿਲਜੀਤ ਦੋਸਾਂਝ ਹੈ.ਦਿਲਜੀਤ ਦੋਸਾਂਝ ਨਾਲ ਰੋਹਿਤ ਨੇ ਦੋ ਬਲੌਕ ਬਸਟਰ ਪੰਜਾਬੀ ਫ਼ਿਲਮਾਂ ਸਰਦਾਰ ਜੀ ੧ ਤੇ ਸਰਦਾਰ ਜੀ ੨ ਕੀਤੀਆਂ ਹਨ.
ਦਿਲਜੀਤ ਦੋਸਾਂਝ ਤੇ ਰੋਹਿਤ ਜੁਗਰਾਜ ਇੱਕ ਦੂਜੇ ਦੇ ਕਾਫੀ ਕਰੀਬੀ ਹਨ..ਸੋ ਗੱਲ ਸਾਡੇ ਹਜ਼ਮ ਨਹੀਂ ਹੋਈ….ਅਸੀਂ ਦਿਲਜੀਤ ਨਾਲ ਸੰਪਰਕ ਕੀਤਾ ਤਾ ਉਸਦਾ ਕਹਿਣਾ ਸੀ ਕਿ ਉਹ ਕਾਫੀ ਦਿਨਾਂ ਤੋਂ ਰੋਹਿਤ ਨੂੰ ਨਹੀਂ ਮਿਲਿਆ ਪਰ ਸਾਡੇ ‘ਚ ਐਹੋ ਜਿਹੀ ਕੋਈ ਗੱਲ ਨਹੀਂ ਤੇ ਇਸਦੀ ਕੋਈ ਵਜਾਹ ਵੀ ਨਹੀਂ.
ਰੋਹਿਤ ਜੁਗਰਾਜ ਨੇ ਵੀ ਇਸ ਇੰਟਰਵਿਊ ਤੇ ਹੈਰਾਨੀ ਜਤਾਈ ਤੇ ਕਿਹਾ ਕਿ ਇਸ ਇੰਟਰਵਿਊ ‘ਚ ਕਾਫੀ ਕੁਝ ਉਹ ਲਿਖਿਆ ਹੋਇਆ ਹੈ ਜੋ ਉਸਨੇ ਕਿਹਾ ਹੀ ਨਹੀਂ….ਰੋਹਿਤ ਦਾ ਕਹਿਣਾ ਸੀ ਕਿ ਪੰਜਾਬੀ ਸਿਨਮੇਂ ‘ਚ ਸਭ ਤੋਂ ਵੱਧ ਬਿਜ਼ਨਸ ਕਰਨ ਵਾਲੀ ਫਿਲਮ ‘ਸਰਦਾਰ ਜੀ ੨’ ਬਾਰੇ ਉਹ ਕਿਵੇਂ ਊਟ ਪਟਾਂਗ ਕਹਿ ਸਕਦਾ ਹੈ? “ਦਿਲਜੀਤ ਦੋਸਾਂਝ ਵਰਗਾ ‘ਡਾਊਨ ਟੂ ਅਰਥ ਬੰਦਾ ਪੰਜਾਬੀ ਫਿਲਮ ਇੰਡਸਟਰੀ ‘ਚ ਕੋਈ ਨਹੀਂ ਉਸ ਬਾਰੇ ਮਾੜਾ ਬੋਲਣ ਦਾ ਸਵਾਲ ਹੀ ਪੈਦਾ ਹੀ ਨਹੀਂ ਹੁੰਦਾ”
ਆਪਣਾ ਤੋਰੀ ਫੁਲਕਾ ਤੁਰਿਆ ਰੱਖਣ ਲਈ ਇਹ ‘ਪੰਜਾਬੀ ਸੋਸਲ ਪੇਜ਼’ ਗਿਣ ਮਿਥ ਕੇ ਕੁਝ ਖਾਸ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀ ਕੱਦੂ ‘ਚ ਤੀਰ ਮਾਰ ਰਹੇ ਹਨ ਇਹ ਤਾਂ ਇਹ ਹੀ ਜਾਣਦੇ ਹਨ ਪਰ ਪੱਤਰਕਾਰੀ ਵਰਗੇ ਪਵਿੱਤਰ ਪੇਸ਼ੇ ਨਾਲ ਦੋ ਬੁਰਕੀਆਂ ਦੀ ਖਾਤਰ ਦਗਾ ਕਮਾ ਕੇ ਆਪਣੀ ਕਲਮ ਦਾ ‘ਰੇਪ’ ਜਰੂਰ ਕਰ ਰਹੇ ਹਨ.

COMMENTS

WORDPRESS: 0
DISQUS: