HomeUncategorized

ਇਸ ਫਿਲਮ ਨੂੰ ਮੈਂ ਹਰ ਹਾਲਤ ਵਿੱਚ ਬਣਾਉਣਾ ਚਾਹੁੰਦਾ ਸਾਂ : ਅਨੁਰਾਗ ਸਿੰਘ

'ਪੰਜਾਬ 1984' ਦੇ ਡਾਇਰੈਕਟਰ ਅਨੁਰਾਗ ਸਿੰਘ ਨਾਲ ਇੱਕ ਮੁਲਾਕਾਤ ਪੰਜਾਬੀ ਸਿਨਮਾ ਪ੍ਰੇਮੀਆਂ ਨੂੰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਦੇਣ ਵਾਲਾ ਅਨੁਰਾਗ ਸਿੰਘ ਹੁਣ ਕਿਸੇ ਜਾਣ-ਪਛਾਣ ਦਾ ਮ

ਪੈਸਾ ਜਿਵੇਂ ਨਚਾਈ ਜਾਂਦਾ ਅਸੀਂ ਨੱਚੀ ਜਾਂਦੇ ਆਂ : ਸ਼ੈਰੀ ਮਾਨ
Movie Review | Khido Khundi
All is well with Parmish now

‘ਪੰਜਾਬ 1984’ ਦੇ ਡਾਇਰੈਕਟਰ ਅਨੁਰਾਗ ਸਿੰਘ ਨਾਲ ਇੱਕ ਮੁਲਾਕਾਤ

anurag

ਪੰਜਾਬੀ ਸਿਨਮਾ ਪ੍ਰੇਮੀਆਂ ਨੂੰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਦੇਣ ਵਾਲਾ ਅਨੁਰਾਗ ਸਿੰਘ ਹੁਣ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ

ਜੱਟ ਐਂਡ ਜੂਲੀਅਟ 1(2012), ”ਜੱਟ ਐਂਡ ਜੂਲੀਅਟ 2” (2013), ਡਿਸਕੋ ਸਿੰਘ (2014) ਅਤੇ ”ਯਾਰ ਅਣਮੁੱਲੇ (2011)

ਵਰਗੀਆਂ ਬਲੌਕ ਬਸਟਰ ਫਿਲਮਾਂ ਦਾ ਨਿਰਦੇਸ਼ਨ ਕਰਕੇ ਅਨੁਰਾਗ ਸਿੰਘ ਨੇ ਦਮ ਤੋੜ ਰਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਜੀਵਨ ਬਖਸ਼ਿਆ ਹੈ.

….ਤੇ 27 ਜੂਨ ਨੂੰ ਆ ਰਹੀ ਉਸਦੀ ਨਵੀਂ ਫਿਲਮ ‘ਪੰਜਾਬ 1984’ ਕਰਕੇ ਉਹ ਇੱਕ ਵਾਰ ਫਿਰ ਚਰਚਾ ‘ਚ ਹੈ.

ਆਪਣੇ ਇਸ ‘ਡ੍ਰੀਮ ਪ੍ਰੋਜੇਕ੍ਟ’ ਬਾਰੇ ਅਨੁਰਾਗ ਸਿੰਘ ਨੇ ਪੰਜਾਬ ਵਿਜ਼ਨ ਨਾਲ ਆਪਣੇ ਦਿਲ ਦੀਆਂ ਜੋ ਗੱਲਾਂ ਸਾਂਝੀਆਂ ਕੀਤੀਆਂ,ਓਹ ਆਪਣੇ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇਂ ਹਾਂ….

 

 – ਕੀ ਇਹ ਗੱਲ ਸੱਚ ਹੈ ਕਿ ”ਪੰਜਾਬ 1984” ਫਿਲਮ ਦੀ ਕਹਾਣੀ ਦਹਿਸ਼ਤਵਾਦ ਨਾਲ ਸੰਬੰਧਤ ਹੈ?

— ਪੰਜਾਬ 1984 ਫਿਲਮ ਦੀ ਕਹਾਣੀ ਪੰਜਾਬ ਦੇ ਮਾਹੌਲ ਵਿੱਚ ਸੈਟ ਕੀਤੀ ਗਈ ਹੈ ਜੋ ਕਿ ਇੱਕ ਮਾ ਅਤੇ ਪੁੱਤਰ ਬਾਬਤ ਹੈ ਅਤੇ ਇਹ ਸੰਨ  1984 ਤੋਂ 1986 ਦਰਮਿਆਨ ਦਾ ਸਮਾਂ ਦਰਸਾਉਂਦੀ ਹੈ। ਜਿਸ  ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਉਸ ਵਕਤ ਪੰਜਾਬ ਵਿੱਚ ਕੀ ਮਾਹੌਲ ਸੀ। ਉਸ ਸਮੇਂ ਅਤੇ ਉਸ ਮਾਹੌਲ ਵਿੱਚ ਪੰਜਾਬ ‘ਚ ਜੋ ਘਟਨਾਵਾਂ ਹੋਈਆਂ, ਉਨ੍ਹਾਂ ਨੂੰ ਕਹਾਣੀ ਦਾ ਆਧਾਰ ਬਣਾਇਆ ਗਿਆ ਹੈ।

– ਕੀ ਤੁਸੀਂ ਆਸ ਕਰਦੇ ਹੋ ਕਿ ਦਰਸ਼ਕ ਤੁਹਾਡੀ ਇਸ ਕੋਸ਼ਿਸ਼ ਨੂੰ ਸਲਾਹੁਣਗੇ?

–ਜਦੋਂ ਕਦੇ ਵੀ ਅਸੀ ( ਮੈਂ ਅਤੇ ਮੇਰੀ ਟੀਮ) ਫਿਲਮ ਬਣਾਉਂਦੇ ਹਾਂ, ਉਦੋਂ ਸਾਡਾ ਪਹਿਲਾ ਧਿਆਨ ਚੰਗੀ ਕਹਾਣੀ ਵੱਲ ਹੁੰਦਾ ਹੈ, ਜਿਸ ਉਪਰ ਫਿਲਮ ਬਣਾਉਣ ਨਾਲ ਸਾਨੂੰ ਮਜ਼ਾ ਆਏਗਾ। ਜਦੋਂ ਸਾਨੂੰ ਇਸ ਗੱਲ —ਤੇ ਤਸੱਲੀ ਹੋ ਜਾਂ ਦੀ ਹੈ, ਉਦੋਂ ਅਸੀਂ ਉਸਦਾ ਫਿਲਮਾਂਕਣ ਵਧੀਆ ਤਰੀਕੇ ਨਾਲ ਕਰਦੇ ਹਾਂ, ਇਹ ਸੋਚਣ ਤੋਂ ਬਗੈਰ ਕਿ ਦਰਸ਼ਕਾਂ ਦਾ ਰਿਸਪਾਂਸ ਕੀ ਹੋਵੇਗਾ।ਇਹ ਇੱਕ ਅਜਿਹੀ ਫਿਲਮ ਹੈ ਜਿਹੜੀ ਦਿਲ ਦੀਆਂ ਗਹਿਰਾਈਆਂ ਨੂੰ ਛੁਹੰਦੀ ਹੋਈ ਸੁਹਿਰਦ ਅਤੇ ਈਮੋਸ਼ਨਲ ਹੈ।

– ਇਸੇ ਵਿਸ਼ੇ ‘ਤੇ ਆ ਰਹੀਆਂ ਹੋਰ ਪੰਜਾਬੀ ਫਿਲਮਾਂ ਨਾਲੋਂ ਇਹ ਫਿਲਮ ਵਖਰੀ ਕਿਵੇਂ ਹੈ ?

— ਮੈਂ ਦੂਜੀਆਂ ਫ਼ਿਲਮਾਂ ਬਾਬਤ ਨਹੀਂ ਜਾਣਦਾ, ਪਰ ਮੈਂਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਸ ਟਾਪਿਕ —ਤੇ ਬਹੁਤੀਆਂ ਫਿਲਮਾਂ ਨਹੀਂ ਬਣੀਆਂ। ਪਰ ਅਸੀਂ ਇਕ ਨਵੇਕਲੇ ਪਹਿਲੂ ਨੂੰ ਧਿਆਨ ਵਿੱਚ ਰੱਖਕੇ ਇਸ ਨੂੰ ਬਣਾਇਆ ਹੈ। ਅਸੀਂ ਆਸ ਕਰਦੇ ਹਾਂ ਕਿ ਜਦੋਂ ਦਰਸ਼ਕ ਇਸ ਫ਼ਿਲਮ ਨੂੰ ਵੇਖਣਗੇ ਤਾਂ ਉਹ ਇਸ ਗੱਲ ਨੂੰ ਮਹਿਸੂਸ ਕਰਨਗੇ।

– ਜੇਕਰ ਇਸ ਫ਼ਿਲਮ ਉੱਪਰ ਪਾਬੰਧੀ ਲੱਗ ਗਈ ਤਾਂ ਕੀ ਕਰੋਗੇ?

— ਮੈਨੂੰ ਆਸ ਹੈ ਕਿ ਅਜਿਹਾ ਨਹੀਂ ਹੋਵੇਗਾ, ਕਿਉਂ ਕਿ ਇਸ ਵਿੱਚ ਕਈ ਵਾਦ ਵਿਵਾਦ ਵਾਲੀ ਗੱਲ ਨਹੀਂ ਹੈ। ਇਹ ਇਕ ਮਾਂ ਅਤੇ ਪੁੱਤਰ ਦਰਮਿਆਨ ਭਾਵੁਕਤਾ ਭਰਪੂਰ ਰਿਸ਼ਤਿਆਂ ਨੂੰ ਦਰਸਾਉਂਦੀ ਕਹਾਣੀ ਹੈ ਜਿਸਨੂੰ ਜੋ ਵੀ ਵੇਖੇਗਾ, ਉਸਨੂੰ ਇਸ ਉਪਰ ਪਾਬੰਦੀ ਲਗਾਉਣ ਦੇ ਕੋਈ ਕਾਰਨ ਨਹੀਂ ਲੱਭਣਗੇ।

– ਕੀ ਇਹ ਫਿਲਮ ਪੰਜਾਬੀ ਫਿਲਮਾਂ ਦਾ ਮੁਹਾਂਦਰਾ ਬਦਲ ਦੇਵੇਗੀ ?

— ਮੈਂ ਨਹੀਂ ਜਾਣਦਾ । ਸਿਰਫ ਸਮਾਂ ਅਤੇ ਪਰਮਾਤਮਾਂ ਹੀ ਜਾਣਦੇ ਹਨ ਕਿ ਇਸਦਾ ਅਸਰ ਕੀ ਹੋਵੇਗਾ।

 – ”ਫੰਨਜਾਬੀ ” (ਕਾਮੇਡੀ) ਤੋਂ ਲਾਂਭੇ ਜਾ ਕੇ ਕੋਈ ਖਤਰਾ ਤਾਂ ਮੁੱਲ ਨਹੀ ਲੈ ਰਹੇ?

— ਹਰ ਫਿਲਮ ਇਕ ਖਤਰਾ ਹੁੰਦੀ ਹੈ। ਕਾਮੇਡੀ ਫਿਲਮ ਵੀ ਤਾਂ ਫੇਹਲ ਹੋ ਸਕਦੀ ਹੈ, ਮੇਰੀ ਵੀ ਕੋਈ ਫਿਲਮ ਹੋ ਸਕਦੀ ਹੈ। ਮੈਂ ਇਸ ਨੂੰ ਖਤਰੇ ਜਾਂ ਸੁਰੱਖਿਅਤ ਦੇ ਤੌਰ ਤੇ ਨਹੀਂ ਵੇਖਦਾ। ਮੈਂ ਸਿਰਫ  ਇਹ ਵੇਖਦਾ ਹਾਂ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਇਸ ਫਿਲਮ ਨੂੰ ਮੈਂ ਹਰ ਹਾਲਤ ਵਿੱਚ ਬਣਾਉਣਾ ਚਾਹੁੰਦਾ ਸਾਂ ਅਤੇ ਇਸ ਗੱਲ ਦੀ ਮੈਂਨੂੰ ਖੁਸ਼ੀ ਹੈ ਕਿ ਮੇਰੇ ਪ੍ਰੋਡਿਊਸਰਾਂ ਨੇ ਮੇਰੀ ਪਿੱਠ ਥਪਥਪਾਈ।

– ਦਿਲਜੀਤ ਦੁਸਾਂਝ ਬਾਰੇ ਕੀ ਕਹੋਗੇ ?

— ਅੱਜ ਉਹ ਪੰਜਾਬੀ ਫ਼ਿਲਮ ਜਗਤ ਦਾ ਇੱਕ ਹੋਣਹਾਰ, ਮਿਹਨਤੀ ਅਤੇ ਸਰਵੋਤਮ ਅਦਾਕਾਰ ਹੈ, ਜੋ ਹਰ ਕੰਮ ਸਖਤ ਮਿਹਤਨ , ਲਗਨ ਅਤੇ ਖੁਸ਼ੀ-ਖੁਸ਼ੀ ਕਰਦਾ ਹੈ। ਇਸ ਪਾਸੇ ਉਸਦੀ ਰੁਚੀ ਹੈਰਾਨੀਜਨਕ ਹੈ। ਪਰ ਸਭ ਤੋਂ ਵੱਧ ਉਹ ਇਕ ਵਧੀਆ ਇਨਸਾਨ ਹੈ।

– ਤੁਹਾਡਾ ਦਿਲਜੀਤ ਨਾਲ ਈ ਜ਼ਿਆਦਾ ਲਗਾਓ ਕਿਉਂ ਹੈ ?

— ਉਸ ਨਾਲ ਲਗਾਓ ਹੋਣ ਦੇ ਕਈ ਕਾਰਨ ਹਨ, ਪਰ ਸਭ ਤੋਂ ਵੱਧ ਇਹ ਕਿ ਉਹ ਇਕ ਵਧੀਆ ਇਨਸਾਨ ਹੈ( ਜਿਸ ਤਰ੍ਹਾਂ ਕਿ ਮੈਂ ਉਪਰ ਵੀ ਕਿਹਾ ਹੈ), ਇਸ ਤੋਂ ਇਲਾਵਾ ਦੂਸਰਾ ਮਹਤਵਪੂਰਨ ਕਾਰਨ ਇਹ ਹੈ ਕਿ ਅਸੀ ਦੋਵਾਂ ਨੇ ਇਕੱਠਿਆਂ ”ਜੱਟ ਐਂਡ ਜੂਲੀਅਟ” ਤੋਂ ”ਪੰਜਾਬ 1984” ਤੱਕ ਦਾ ਸਫਰ ਤਹਿ ਕੀਤਾ ਹੈ। ਇਸ ਦਰਮਿਆਨ ਅਸੀਂ ਕਈ ਉਤਾਰ-ਚੜਾਵ ਦੇਖੇ ਹਨ, ਸਾਨੂੰ ਬਹੁਤ ਪਸੀਨਾਂ ਵਹਾਉਣਾ ਪਿਆ ਅਤੇ ਸਫਲਤਾਵਾਂ ਨੂੰ ਵੀ ਮਾਣਿਆ। ਕਈ ਵਾਰ ਮੈਂ ਇਹ ਕੰਮ ਛੱਡਣ ਦੀ ਗੱਲ ਕੀਤੀ, ਪਰ ਉਸਨੇ ਫਿਰ ਨੂੰ ਇਸ ਪਾਸੇ ਖਿੱਚ ਲਿਆ ,ਅਜਿਹਾ ਕਈ ਵਾਰ ਹੋਇਆ।

– ਐਕਟਰ ਦੇ ਤੌਰ —ਤੇ ਦਿਲਜੀਤ ਨੂੰ ਤੁਸੀਂ ਕੀ ਦਰਜਾ ਦਿੰਦੇ ਹੋ?

— ਹੁਣ ਤੱਕ ਤਾਂ ਉਹ ਪੰਜਾਬੀ ਸਿਨੇਮਾਂ ਦਾ ਸਭ ਤੋਂ ਵਧੀਆ ਕਲਾਕਾਰ ਹੈ। ਅਸਲ ਵਿੱਚ ਉਸਨੂੰ ਹੁਣ ਹਿੰਦੀ ਫ਼ਿਲਮਾਂ ਵੱਲ ਵੀ ਆਉਣ ਬਾਬਤ ਸੋਚਣਾ ਚਾਹੀਦਾ ਹੈ। ਇਹ ਸਮੇਂ ਦੀ ਮੰਗ ਹੈ।

– ਪੰਜਾਬ 1984 ਦਾ ਦਾ ਸੰਗੀਤ ਨਿਰਦੇਸ਼ਕ ਕੋਣ ਹੈ?

— ਇਸ ਫਿਲਮ ਨੂੰ ਕਈ ਸੰਗੀਤ ਨਿਰਦੇਸ਼ਕਾਂ ਨੇ ਆਪਣੀ ਕਲਾ ਨਾਲ ਨਵਾਜਿਆ ਹੈ। ਜਿਸ ਤਰ੍ਹਾਂ ਕਿ ਕੁੱਝ ਗੀਤ ਗੁਰਮੀਤ ਸਿੰਘ ਨੇ ਅਤੇ ਦੋ ਨਿੱਕ ਧੰਮੂ ਨੇ ਅਤੇ ਇਕ-ਇਕ ਜਤਿੰਦਰ ਸ਼ਾਹ ਜੀ ਨੇ ਅਤੇ ਗੁਰਮੋਹ ਨੇ ਕੀਤੇ ਹਨ । ਸਾਰਿਆਂ ਨੇ ਵਧੀਆ ਕੰਮ ਕੀਤਾ ਹੈ।

– ਤੁਸੀਂ ਡਿਸਕੋ ਸਿੰਘ ਬਾਰੇ ਕੁੱਝ ਕਹਿਣਾ ਚਾਹੋਗੇ?

— ਹਾਂ, ਡਿਸਕੋ ਸਿੰਘ ਇੱਕ ਅਜਿਹਾ ਪ੍ਰਾਜੈਕਟ ਹੈ, ਜਿਸ ਉੱਪਰ ਅਸੀ ਬਹੁਤ ਸਖਤ ਮਿਹਨਤ ਕੀਤੀ। ਇਸਨੂੰ ਨੇਪਰੇ ਚਾੜਨ ਲੈ ਸਾਡੇ ਕੋਲ ਬਹੁਤ ਘੱਟ ਸਮਾਂ ਸੀ,ਫਿਰ ਵੀ ਮੈਂ ਉਨ੍ਹਾਂ ਸਾਰਿਆਂ , ਇਸ ਨੂੰ ਚਾਹੁਣ ਵਾਲਿਆਂ ਅਤੇ ਨਾ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੀ ਟੀਮ ਅੱਗੇ ਤੋਂ ਜ਼ਿਆਦਾ ਵਧੀਆ ਕੰਮ ਕਰੇ।

ਤੁਸੀਂ ਡਿਸਕੋ ਸਿੰਘ ਨੂੰ ਆਪਣੀਆਂ ਦੂਜੀਆਂ ਫ਼ਿਲਮਾਂ ਦੇ ਮੁਕਾਬਲੇ ਕਿਸ ਤਰ੍ਹਾਂ ਲੈਂਦੇ ਹੋ?

— ਹੋਰ ਲੋਕੀਂ  ਅਜਿਹਾ ਕਰਦੇ ਹੋਣਗੇ, ਪਰ ਮੈਂ ਨਹੀਂ ਕਰਦਾ। ਮੇਰਾ ਲਗਾਉ ਤਾਂ ਸਾਰੀਆਂ ਨਾਲ ਬਰਾਬਰ ਹੈ।

ਕੀ ਤੁਸੀਂ ਸਾਨੂੰ ਆਪਣੀ ਅਗਲੀ ਫ਼ਿਲਮ ਬਾਰੇ ਦੱਸੋਗੇ?

— ਅਜੇ ਤੱਕ ਤਾਂ ਮੇਰਾ ਸਾਰਾ ਧਿਆਨ —— ਪੰਜਾਬ 1984” ਉਪਰ ਹੀ ਕੇਂਦਰਤ ਹੈ ਜੋ 27 ਜੂਨ, 2014 ਨੂੰ ਰੀਲੀਜ਼ ਹੋਣ ਜਾ ਰਹੀ ਹੈ। …… ਅਗਲੀ ਵਾਰ ਮੈਂ ਕੀ ਕਰਨਾ ਹੈ , ਮੈਂ ਨਹੀਂ ਜਾਣਦਾ।

COMMENTS

WORDPRESS: 0
DISQUS: 0