ਪੰਜਾਬੀਆਂ ਨੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ 50 ਕਰੋੜ ਦੀ ਲਾਗਤ ਨਾਲ ਬਣੀ ਫਿਲਮ 'ਦ ਬਲੈਕ ਪ੍ਰਿੰਸ' ਨੂੰ ਬੌਕਸ ਔਫਿਸ 'ਤੇ ਨਕਾਰ ਕੇ ਆਪਣੀ 'ਹੋਣੀ' ਜੱਗ ਜ਼ਾਹਿਰ ਕਰ ਦਿੱਤ
ਪੰਜਾਬੀਆਂ ਨੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ 50 ਕਰੋੜ ਦੀ ਲਾਗਤ ਨਾਲ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਨੂੰ ਬੌਕਸ ਔਫਿਸ ‘ਤੇ ਨਕਾਰ ਕੇ ਆਪਣੀ ‘ਹੋਣੀ’ ਜੱਗ ਜ਼ਾਹਿਰ ਕਰ ਦਿੱਤੀ ਹੈ.ਅਸੀਂ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ.ਅਸੀਂ ‘ਹਰਮਨ ਚੀਮੇ’ ਵਰਗਿਆਂ ਨੂੰ ਆਪਣਾ ਰੋਲ ਮਾਡਲ ਮੰਨ ਸਕਦੇ ਹਾਂ ਪਰ ਆਪਣੇ ਇਤਿਹਾਸ ਦੇ ਸੂਰਬੀਰ ਯੋਧੇ ਸਾਡੇ ਲਈ ਅਜਨਬੀ ਹੀ ਰਹਿਣਗੇ.
ਪਰਵਾਸੀ ਪੰਜਾਬੀਆਂ ਨੇ ਫਿਲਮ ਨੂੰ ਭਰਵਾਂ ਹੁੰਗਾਰਾ ਦੇ ਕੇ ਇੱਕ ਵਾਰੀ ਫਿਰ ਸਾਬਿਤ ਕਰ ਦਿੱਤਾ ਹੈ ਕਿ ਅਸਲੀ ਪੰਜਾਬ ਹੁਣ ਐਧਰ ਨਹੀਂ ਓਧਰ ਈ ਵੱਸ ਰਿਹੈ …..
F I R S T W E E K E N D B O X O F F I C E
India : 2.5 crs
Overseas :
USA : 50.76 lacs
Canada : 52.53 lacs
Australia : 51.56 lacs
UK :53.87 lacs
New Zealand :5.79 lacs
Others : 1.5 lacs
Budget : 50 crs
ਫਿਲਮ ਮੁੱਕੀ ਨੂੰ ਤਿੰਨ ਘੰਟੇ ਹੋ ਚੁੱਕੇ ਨੇ ਪਰ ਲੱਗਦਾ ਹੈ, ਮੈਂ ਹਾਲਾਂ ਵੀ ਦਲੀਪ ਸਿੰਘ ਕੋਲ ਬੈਠਾ ਹਾਂ. ਉਸਨੂੰ ਆਪਣੀ ਨਾਕਾਮੀ ਉੱਤੇ ਸ਼ੋਕ ਮਨਾਉਂਦਿਆਂ ਵੇਖਦਾ. ਆਪਣੇ ਖੋਹ ਲਏ ਗਏ ਬਚਪਨ ਅਤੇ ਰਾਜ ਲਈ ਉਦਾਸ ਹੁੰਦਿਆਂ… ਆਪਣੇ ਬਾਪ ਦੀ ਤਲਵਾਰ ਦਾ ਸੱਚਾ ਵਾਰਿਸ ਨਾ ਸਾਬਿਤ ਹੋ ਸਕਣ ਤੇ ਮਾਂ ਨਾਲ ਵਾਅਦਾ ਨਾ ਨਿਭਾ ਸਕਣ ਦਾ ਸੰਤਾਪ ਹੰਢਾਉਦਿਆਂ ਵੇਖਦਾ…
ਮੈਂ ਅਮਰੀਕਾ ਵਾਲੇ ਆਪਣੇ ਮਿੱਤਰਾਂ ਕੋਲੋਂ ਕਵੀ ਰਾਜ ਦਾ ਬਹੁਤ ਨਾਂ ਸੁਣਿਆ ਸੀ ਪਰ ਅੱਜ ਉਸਦਾ ਕੰਮ ਵੇਖ ਕੇ ਉਸਦੀ ਨਿਰਦੇਸ਼ਕੀ ਪ੍ਰਤਿਭਾ ਦਾ ਕਾਇਲ ਹੋ ਗਿਆ ਹਾਂ. ਸੀਨ-ਮੇਕਿੰਗ ਉੱਤੇ ਕਵੀਰਾਜ ਦੀ ਕਮਾਲ ਦੀ ਪਕੜ ਹੈ. ਹਾਲੀਵੁੱਡ ਫਿਲਮਾਂ ਵਰਗੇ ਨਿੱਕੇ-ਨਿੱਕੇ ਪਰ ਤਿੱਖੇ ਪ੍ਰਭਾਵਾਂ ਵਾਲੇ ਦ੍ਰਿਸ਼ ਹਨ. ਫਿਲਮ ਦੀ ਅਦਾਕਾਰੀ ਦਾ ਪੱਧਰ ਬਹੁਤ ਉੱਚਾ ਲੱਗਾ. ਸ਼ਬਾਨਾ ਤਾਂ ਸ਼ਬਾਨਾ ਹੈ. ਪਹਿਲੇ ਹੀ ਦ੍ਰਿਸ਼ ਵਿੱਚ ਜਦ ਦਲੀਪ ਨੂੰ ਆਖਦੀ ਹੈ, “ਤੇਰੀ ਉਡੀਕ ਵਿੱਚ ਤਾਂ ਮੇਰੀਆਂ ਅੱਖਾਂ ਵੀ ਫਰੇਬ ਕਰ ਗਈਆਂ!” ਤਾਂ ਇੱਕ ਮਾਂ ਦੀ ਪੁੱਤ ਲਈ ਪੰਦਰਾਂ ਸਾਲ ਦੀ ਤੜਪ ਤੁਹਾਡੇ ਸਿਰ ਚੜ੍ਹ ਬੋਲਣ ਲੱਗਦੀ ਹੈ. ਹੈਰਾਨੀ ਤਾਂ ਸਤਿੰਦਰ ਸਰਤਾਜ ਦਾ ਕੰਮ ਵੇਖ ਕੇ ਹੋਈ. ਕਮਾਲ ਦੀ ਸੁਭਾਵਿਕ ਅਦਾਕਾਰੀ. ਪਹਿਲੀ ਹੀ ਫਿਲਮ ਨਾਲ ਉਸਨੇ ਆਪਣੀ ਗਾਇਕੀ ਵਾਂਗ ਆਪਣੀ ਅਦਾਕਾਰੀ ਦੀ ਵੀ ਵੱਖਰੀ ਕਲਾਸ ਸਥਾਪਿਤ ਕਰ ਲਈ ਹੈ. ਕਲਾਈਮੈਕਸ ਉੱਤੇ ਹਾਰ ਚੁੱਕੇ ਦਲੀਪ ਸਿੰਘ ਦੇ ਸੰਤਾਪ ਨੂੰ ਉਹਨੇ ਜਿਹੜੇ ਭਾਵਾਂ ਤੇ ਅਵਾਜ ਨਾਲ ਚਿਤਰਿਆ, ਉਹ ਬੇਮਿਸਾਲ ਹੈ. ਤੇ ਗੁਸਤਾਖੀ ਹੋਵੇਗੀ ਜੇ ਜੇਸਨ ਫਲੇਮਿੰਗ (ਡਾ. ਲੋਗਨ) ਦੀ ਤਰੀਫ ਨਾ ਕੀਤੀ ਜਾਵੇ ਤਾਂ. ਦੇਸ਼ ਨੂੰ ਮੁੜਦੇ ਦਲੀਪ ਉੱਤੇ ਹੱਕ ਜਾਂਦਾ ਵੇਖ ਉਸਦੇ ਅੰਦਰ ਦੀ ਨਿਰਾਸ਼ਾ ਉਸਦੇ ਸ਼ਬਦਾਂ ਵਿੱਚੋਂ ਨਹੀਂ, ਉਸਦੀਆਂ ਅੱਖਾਂ ਵਿੱਚੋਂ ਦਿਸਦੀ ਹੈ. ਫਿਲਮ ਦਾ ਬੈਕਗਰਾਉਂਡ ਸਕੋਰ ਖਾਸ ਕਰਕੇ ਇਸਦੇ ਭਾਵਪੂਰਤ ਦ੍ਰਿਸ਼ਾਂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ.
.
ਭਾਵੇਂ ਫਿਲਮ ਖਾਲਸਾ ਰਾਜ ਦੇ ਪਤਨ ਲਈ ਸਾਰਾ ਦੋਸ਼ ਅੰਗ੍ਰੇਜੀ ਸਾਮਰਾਜ ਸਿਰ ਮੜ੍ਹਦੀ ਹੈ ਤੇ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਤਖਤ ਲਈ ਹੋਈ ਖਾਨਾਜੰਗੀ, ਸਾਜਿਸ਼ਾਂ ਤੇ ਗੱਦਾਰੀ ਬਾਰੇ ਚੁੱਪ ਰਹਿੰਦੀ ਹੈ, ਫਿਰ ਵੀ ਇਹ ਫਿਲਮ ਪੰਜਾਬ ਦੇ ਇਤਿਹਾਸ ਦੇ ਬਹੁਤ ਘੱਟ ਜਾਣੇ ਜਾਂਦੇ ਆਖਰੀ ਮਹਾਂਰਾਜੇ ਦਲੀਪ ਸਿੰਘ ਦੇ ਪਾਠ ਨੂੰ ਪੂਰੀ ਡਿਟੇਲ ਨਾਲ ਸਾਹਮਣੇ ਲੈ ਕੇ ਆਉਣ ਕਰਕੇ ਬਹੁਤ ਮਹੱਤਵਪੂਰਨ ਹੈ. ਫਿਲਮ ਕੋਈ ਇਤਿਹਾਸਿਕ ਦਸਤਾਵੇਜ ਬਣਨ ਦੀ ਕੋਸ਼ਿਸ਼ ਨਹੀਂ ਕਰਦੀ ਦਿਸਦੀ. ਇਕ ਨਾਟਕੀ ਪੇਸ਼ਕਾਰੀ ਹੈ. ਜਿਸਦਾ ਬਹੁਤਾ ਫ਼ੋਕਸ ਮਹਾਂਰਾਣੀ ਜਿੰਦਾਂ ਅਤੇ ਦਲੀਪ ਸਿੰਘ ਦੀ ਆਪਣੇ ਖੋਹੇ ਜਾ ਚੁੱਕੇ ਰਾਜ ਅਤੇ ਵਿਰਸੇ ਲਈ ਤੜਪ ਵਿਖਾਉਣ ਉੱਤੇ ਹੈ ਤੇ ਇਹੀ ਇਸਦਾ ਮੁੱਖ ਆਕਰਸ਼ਨ ਹੈ.
.
ਕੁਝ ਕਮੀਆਂ ਵੀ ਨੇ. ਖਾਸ ਕਰਕੇ ਕਲਾਈਮੈਕਸ ਬਿਹਤਰ ਹੋ ਸਕਦਾ ਸੀ. (ਸਕ੍ਰੀਨਪਲੇ ਵੀ 🙂) ਪਰ ਪੰਜਾਬੀ ਇਤਿਹਾਸ ਹਾਲੀਵੁੱਡ ਦੇ ਰਾਹ ਪੈ ਗਿਆ ਹੈ, ਇਹੀ ਬਹੁਤ ਵੱਡੀ ਤਸੱਲੀ ਵਾਲੀ ਗੱਲ ਹੈ. ਅੱਜ ਤੱਕ ਤਾਂ ਇਸਨੂੰ ਪਾਲੀਵੁੱਡ ਵਾਲਿਆਂ ਵੀ ਆਪਣੇ ਥੜ੍ਹੇ ਤੇ ਨਹੀਂ ਸੀ ਚੜ੍ਹਨ ਦਿੱਤਾ. ਉਮੀਦ ਹੈ, ਸਾਡੇ ਹੋਰ ਨਾਇਕਾਂ ਬਾਰੇ ਵੀ ਫਿਲਮਾਂ ਬਣਨਗੀਆਂ ਤੇ ਇੱਕੋ ਸਮੇਂ ਕਈ-ਕਈ ਬੋਲੀਆਂ ਵਿੱਚ ਰਿਲੀਜ਼ ਹੋਇਆ ਕਰਨਗੀਆਂ, ਜਿਸ ਨਾਲ ਪੰਜਾਬੀ ਫਿਲਮਾਂ ਦੀ ਮਾਰਕਿਟ ਵੱਡੀ ਹੋਵੇਗੀ. ਕਾਮਨਾ ਹੈ..
ਧੰਨਵਾਦ ਸਾਹਿਤ ਪਾਲੀ ਭੁਪਿੰਦਰ ਜੀ ਦੀ ਕਲਮ ਤੋਂ….
COMMENTS