ਸਾਡੇ ਮੁਲਕ ਦਾ ਕੁਸ਼ ਨੀ ਹੋ ਸਕਦਾ।.......ਕਹਿੰਦੇ ਕੁਸ਼ ਆ ਤੇ ਕਰਦੇ ਕੁਸ਼.....ਕਦੀ ਤਾ ਕਹਿਣਗੇ ਕਿ ਪੰਜਾਬੀ 'ਚ ਚਜੱਦੀਆਂ ਫ਼ਿਲਮਾਂ ਨੀ ਬਣਦੀਆਂ ਤੇ ਜੇ ਕੋਈ ਅਮਿਤੋਜ ਮਾਨ ਵਰਗਾ
ਸਾਡੇ ਮੁਲਕ ਦਾ ਕੁਸ਼ ਨੀ ਹੋ ਸਕਦਾ।…….ਕਹਿੰਦੇ ਕੁਸ਼ ਆ ਤੇ ਕਰਦੇ ਕੁਸ਼…..ਕਦੀ ਤਾ ਕਹਿਣਗੇ ਕਿ ਪੰਜਾਬੀ ‘ਚ ਚਜੱਦੀਆਂ ਫ਼ਿਲਮਾਂ ਨੀ ਬਣਦੀਆਂ ਤੇ ਜੇ ਕੋਈ ਅਮਿਤੋਜ ਮਾਨ ਵਰਗਾ ਕੋਸ਼ਿਸ਼ ਕਰਦਾ ਤਾਂ ਉਹਨੂੰ ਮੂਧੇ ਮੂਹ ਸੁੱਟ ਦਿੰਦੇ ਆ…..ਤਰਕਾਲਾਂ ਨੂੰ ਡੂਢ ਡੂਢ ਸੌ ਦੀ ਬੋਤਲ ਤਾਂ ਡੱਫ ਲੈਣਗੇ ਪਰ ਚੱਜਦੀ ਫਿਲਮ ਦੇਖਣ ਲੱਗਿਆਂ ਇਹਨਾਂ ਦਾ ਬੋਝਾ ਮੂਤ ਜਾਂਦਾ।……..ਬੱਸ ਫੇਸਬੁੱਕ ‘ਤੇ ਫੋਕੀਆਂ ਟਾਹਰਾਂ ਮਾਰਨ ਜੋਗੇ ਈ ਰਹਿ ਗਏ ਆਂ ਆਪਾਂ।
ਅਮਿਤੋਜ ਮਾਨ ਦੀ ਨਵੀਂ ਪੰਜਾਬੀ ਮੂਵੀ ‘ਮੋਟਰ ਮਿੱਤਰਾਂ ਦੀ’ ਕੱਲ ਰੀਲੀਜ਼ ਹੋਈ ਆ…ਬੜੀ ਵਧੀਆ ਫਿਲਮ ਆ…ਵਧੀਆ ਕੌਨਸੈਪਟ ਆ। ..ਵਧੀਆ ਡਾਇਰੈਕਸ਼ਨ ਆ….ਸਭ ਕੁਝ ਵਧੀਆ ਆ ਪਰ ਵਧੀਆ ਆਪਾਂ ਨੀ ਜਿਹਨਾਂ ਨੇ ਫਿਲਮ ਈ ਦੇਖੀ ਨੀ.
ਪੰਜਾਬ ‘ਚ ਘੁੱਮਦੀਆਂ ਬੂਬਨਿਆਂ ਦੀਆਂ ਹੇੜਾਂ ਬਾਰੇ ਬਣਾਈ ਗਈ ਆ ਇਹ ਫਿਲਮ।…..ਸਾਡੀ ਅੰਨ੍ਹੀ ਸ਼ਰਧਾ ਤੇ ਕਰਾਰੀ ਚੋਟ ਕਰਦੀ ਹੈ ਇਹ ਫਿਲਮ।
ਫਿਲਮ ਜਾ ਕੇ ਦੇਖਣ ਵਾਲੀ ਹੈ,ਸਾਡੇ ਵਲੋਂ ਫਿਲਮ ਨੂੰ ਪੰਜ ਵਿੱਚੋ 3.5 ਸਟਾਰ।
ਜੇ ਤੁਸੀਂ ਮੀਨਿੰਗ ਫੁਲ ਸਿੰਨਮਾਂ ਦੇਖਣਾਂ ਚਾਹੁੰਦੇ ਹੋ ਤਾਂ ਇਹ ਫਿਲਮ ਜ਼ਰੂਰ ਦੇਖੋ।
ਫਿਲਮ ਨੂੰ ਰਿਕਾਰਡ ਤੋੜ ਓਪਨਿੰਗ ਮਿਲਣੀ ਚਾਹੀਦੀ ਸੀ,,,,,ਜੋ ਨਹੀਂ ਮਿਲੀ।
ਵੈਸੇ ਫਿਲਮ ਅਮਿਤੋਜ ਨੂੰ ਘਾਟਾ ਨਹੀਂ ਪੈਣ ਦੇਵੇਗੀ।
ਬਾਹਰਲੇ ਦੇਸ਼ਾਂ ‘ਚ ਫਿਲਮ ਨੇ ਆਪਣੀ ਲਾਗਤ ਨਾਲੋਂ ਜਿਆਦਾ ਕਮਾਈ ਕਰ ਲਈ ਹੈ.
ਜੇ ਪੰਜਾਬ ਦੇ ਲੋਕਾਂ ਦਾ ਇਹੀ ਹਾਲ ਰਿਹਾ ਤਾਂ ਹੋਰ ਦੋ ਚਾਰ ਸਾਲਾਂ ਨੂੰ ਪੰਜਾਬੀ ਫ਼ਿਲਮਾਂ ਪੰਜਾਬ ਦੀ ਬਜਾਏ ਬਾਹਰਲੇ ਮੁਲਕਾਂ ‘ਚ ਹੀ ਲੱਗਿਆ ਕਰਨਗੀਆਂ।
COMMENTS