ਟੇਸ਼ਣ : ਹੈਪੀ ਰਾਏਕੋਟੀ ਜੀ ! ਇੱਦਾਂ ਨੀਂ ਗੱਡੀਆਂ ਚੱਲਦੀਆਂ.. ਹੈਪੀ ਰਾਏਕੋਟੀ ਦੀ ਪਹਿਲੀ ਪੰਜਾਬੀ ਫਿਲਮ "ਟੇਸ਼ਣ" ਬੌਕਸ ਔਫਿਸ 'ਤੇ ਢੇਰ ਹੋ ਗਈ ਹੈ......ਫਿਲਮ ਕੋਹੋ ਜਿਹੀ ਹੈ ਇਸਦਾ ਅ
ਟੇਸ਼ਣ : ਹੈਪੀ ਰਾਏਕੋਟੀ ਜੀ ! ਇੱਦਾਂ ਨੀਂ ਗੱਡੀਆਂ ਚੱਲਦੀਆਂ..
ਹੈਪੀ ਰਾਏਕੋਟੀ ਦੀ ਪਹਿਲੀ ਪੰਜਾਬੀ ਫਿਲਮ “ਟੇਸ਼ਣ” ਬੌਕਸ ਔਫਿਸ ‘ਤੇ ਢੇਰ ਹੋ ਗਈ ਹੈ……ਫਿਲਮ ਕੋਹੋ ਜਿਹੀ ਹੈ ਇਸਦਾ ਅੰਦਾਜ਼ਾ ਮੀਡੀਏ ‘ਚ ਆਏ ਰੀਵਿਊਜ਼ ਤੋਂ ਭਲੀ ਭਾਂਤ ਲੱਗ ਜਾਂਦਾ ਹੈ……ਟ੍ਰਿਬਿਊਨ ਇੰਡੀਆ ਨੇ ਤਾਂ ਇਸਨੂੰ ਜ਼ੀਰੋ ਰੇਟਿੰਗ ਤੱਕ ਦੇ ਦਿੱਤੀ….
ਹੈਪੀ ਰਾਏਕੋਟੀ ਦੇ ਸੰਘਰਸ਼ ਦੀ ਦਾਸਤਾਨ ਬਹੁਤ ਲੰਬੀ ਹੈ….ਤੀਲਾ ਤੀਲਾ ਜੋੜ ਕੇ ਬਣਾਇਆ ਉਸਦਾ ਆਲ੍ਹਣਾ ਇੱਕੋ ਬੁੱਲੈ ਨਾਲ ਖਿਲਰ ਗਿਆ ਹੈ….ਬੇਸ਼ੱਕ ਉਹ ਇਸ ਫਿਲਮ ਦਾ ਪ੍ਰੋਡਿਊਸਰ ਨਹੀਂ…..ਪਰ ਸੁਣਨ ‘ਚ ਆਇਆ ਹੈ ਕਿ ਹੀਰੋ ਬਣਨ ਦੇ ਚਾਅ ‘ਚ ਹੈਪੀ ਰਾਏਕੋਟੀ ਨੇ ਹੁਣ ਤੱਕ ਦੀ ਸਾਰੀ ਖੱਟੀ ਕਮਾਈ ਇਸ ਫਿਲਮ ‘ਚ ਝੋਕ ਦਿੱਤੀ ਸੀ…….
ਬਿਨਾਂ ਸ਼ੱਕ ਹੈਪੀ ਰਾਏਕੋਟੀ ਇੱਕ ਵਧੀਆ ਗੀਤਕਾਰ ਤੇ ਸੁਰੀਲਾ ਗਾਇਕ ਹੈ ਪਰ ਅਦਾਕਾਰੀ ਉਸਦੇ ਬੱਸ ਦਾ ਰੋਗ ਨਹੀਂ….ਉਸਦੀ ਮਾੜਚੂ ਜਿਹੀ ਦਿੱਖ ਹੀਰੋਗਿਰੀ ਲਈ ਢੁੱਕਵੀਂ ਨਹੀਂ……ਗੀਤਕਾਰੀ ਤੇ ਗਾਇਕੀ ‘ਚ ਉਸਦਾ ਤੋਰੀ ਫੁਲਕਾ ਚੰਗਾ ਚੱਲ ਰਿਹਾ ਹੈ ਐਵੇਂ ਹੋਰ ਆਸੇ ਪਾਸੇ ਹੱਥ ਮਾਰਨ ਦੀ ਕਿ ਲੋੜ ਹੈ?
“ਟੇਸ਼ਣ” ਦਾ ਹਸ਼ਰ ਦੇਖ ਕੇ ਹੀਰੋ ਬਣਨ ਲਈ ਹੋਰ ਪੂਛਾਂ ਚੁੱਕੀ ਫਿਰਦੇ ਲੱਲੀ -ਛੱਲੀ ਸਿੰਗਰਾਂ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਹਨ ਕਿ ਘਰ ਫੂਕ ਤਮਾਸ਼ਾ ਦੇਖਣਾਂ ਕੋਈ ਸਿਆਣਪ ਨਹੀਂ.
ਰਹੀ ਗੱਲ ਫਿਲਮ ਦੇ ਰੀਵਿਊ ਦੀ ਸਾਡੇ ਖਿਆਲ ‘ਚ ਇਹਦੀ ਹੁਣ ਕੋਈ ਜਰੂਰਤ ਨਹੀਂ ਰਹਿ ਗਈ ਲਗਦੀ.
COMMENTS