ਕਾਂਗਰਸ ਤੇ ਅਕਾਲੀਆਂ ਤੋਂ ਦੋਹੀਂ ਹੱਥੀਂ ਪੈਸੇ ਬਟੋਰ ਰਿਹੈ ਬੱਬੂ ਮਾਨ ਪੰਜਾਬ ਚੋਣਾਂ 'ਚ ਆਪ ਦੀਆਂ ਰੈਲੀਆਂ 'ਚ ਜਿੱਥੇ ਲੋਕੀਂ ਆਪ ਮੁਹਾਰੇ ਵਹੀਰਾਂ ਘੱਤ ਕੇ ਜਾ ਰਹੇ ਹਨ,ਉੱਥੇ ਦੂਜੀ
ਕਾਂਗਰਸ ਤੇ ਅਕਾਲੀਆਂ ਤੋਂ ਦੋਹੀਂ ਹੱਥੀਂ ਪੈਸੇ ਬਟੋਰ ਰਿਹੈ ਬੱਬੂ ਮਾਨ
ਪੰਜਾਬ ਚੋਣਾਂ ‘ਚ ਆਪ ਦੀਆਂ ਰੈਲੀਆਂ ‘ਚ ਜਿੱਥੇ ਲੋਕੀਂ ਆਪ ਮੁਹਾਰੇ ਵਹੀਰਾਂ ਘੱਤ ਕੇ ਜਾ ਰਹੇ ਹਨ,ਉੱਥੇ ਦੂਜੀਆਂ ਪਾਰਟੀਆਂ ਨੂੰ ਭੀੜ ਇਕੱਠੀ ਕਰਨ ਲਈ ਕਲਾਕਾਰਾਂ ਦਾ ਸਹਾਰਾ ਲੈਣਾਂ ਪੈ ਰਿਹਾ ਹੈ.ਕਈ ਕਲਾਕਾਰ ਜਿਹੜੇ ਵਿਆਹ ਦੇ ਸੀਜ਼ਨਾਂ ‘ਚ ਵੀ ਮੱਖੀਆਂ ਮਾਰਦੇ ਸਨ ਚੋਣਾਂ ਦੀ ਇਸ ਵਹਿੰਦੀ ਗੰਗਾ ‘ਚ ਖੂਬ ਹੱਥ ਧੋ ਰਹੇ ਹਨ.ਬੱਬੂ ਮਾਨ ਵਰਗੇ ਕਲਾਕਾਰ ਨੇ ਵੀ ਸਾਬਿਤ ਕਰ ਦਿੱਤਾ ਕਿ ਉਸ ਤੋਂ ਵੱਡਾ ਪੈਸੇ ਦਾ ਪੁੱਤ ਕੋਈ ਨੀ…ਜਿਧਰੋਂ ਬੁਰਕੀ ਮਿਲ ਰਹੀ ਹੈ, ਉਧਰ ਹੀ ਪੂਛ ਹਿੱਲ ਰਹੀ ਹੈ. ਸਟੇਜਾਂ ਤੇ ਪੰਜਾਬ ਪੰਜਾਬੀਅਤ ਲਈ ਵੱਡੇ ਵੱਡੇ ਦਮਗਜ਼ੇ ਮਾਰਨ ਵਾਲਾ ਬੱਬੂ ਮਾਨ ,ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਟੇਜਾਂ ‘ਤੇ ਵੀ ਉਹਨਾਂ ਦੀਆਂ ਪਾਰਟੀਆਂ ਦੇ ਕਸੀਦੇ ਪੜ੍ਹ ਰਿਹੈ.
ਗਿੱਦੜਬਾਹਾ ‘ਚ ਪੰਜ ਲੱਖ ਰੁਪਏ ਲੈ ਕੇ ਪਹਿਲਾਂ ਉਹ ਅਕਾਲੀਆਂ ਦੀ ਰੈਲੀ ‘ਚ ਗਿਆ,ਫਿਰ ਕਾਂਗਰਸ ਦੇ ਰਾਜਾ ਬੜਿੰਗ ਤੋਂ ੬ ਲਖ ਲੈ ਕੇ,ਸਟੇਜ ਤੋਂ ਉਸਦੇ ਗੁਣਗਾਨ ਕਰਦਾ ਨਜ਼ਰ ਆਇਆ.ਇਸਤੋਂ ਪਹਿਲਾਂ ਉਹ ਮਲੇਰਕੋਟਲਾ ‘ਚ ਆਪ ਦੀ ਰੈਲੀ ਦਾ ਵੀ ਹਿੱਸਾ ਬਣਿਆਂ.ਉਸਦਾ ਕਹਿਣਾਂ ਕੇ ਉਹ ਇੱਕ ਕਲਾਕਾਰ ਹੈ ਤੇ ਜਿੱਧਰੋਂ ਪੈਸੇ ਮਿਲੇਗਾ ਉਸਦੇ ਹੀ ਗੁਣਗਾਨ ਕਰੇਗਾ.
ਯੂ ਟਿਊਬ ਤੇ ਉਸਦੀ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਟੇਜਾਂ ਦੇ ਅਣਗਿਣਤ ਵੀਡੀਓ ਦੇਖੇ ਜਾ ਸਕਦੇ ਹਨ.
ਚਾਰ ਛਿੱਲੜਾਂ ਲਈ ਆਪਣੀ ਜ਼ਮੀਰ ਵੇਚ ਰਹੇ ਇਹ ਚੁਫੇਰਗੜੀਏ, ਜੇ ਸਟੇਜਾਂ ਤੋਂ ਪੰਜਾਬ ਦੇ ਦਰਦ ਦੀ ਗੱਲ ਕਰਦੇ ਹਨ ਤਾਂ ਇਹ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾ ਕੁਝ ਨਹੀਂ.
ਬੱਬੂ ਮਾਨ ਨੇ ਅਕਾਲੀਆਂ ਦੀ ਸਟੇਜ ਤੋਂ ਨਸ਼ੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ‘ਚ ਨਸ਼ਾ ਕੋਈ ਨਵੀਂ ਗੱਲ ਨਹੀਂ ਉਸਦਾ ਸਿਰਫ ਰੂਪ ਬਦਲਿਆ ਹੈ.
ਕਾਂਗਰਸ ਦੀ ਸਟੇਜ ਤੋਂ ਉਸਨੇ ਕਿਹਾ ਕਿ ਰਾਜਾ ਬੜਿੰਗ ਬਹੁਤ ਵਧੀਆ ਲੀਡਰ ਹੈ.
https://www.youtube.com/watch?v=6YkWlN345Cc
COMMENTS