HomeHot News

ਸਾਡਾ ਦਿਲਜੀਤ ਸਾਡਾ ਈ ਐ

ਅੱਜ ਜਨਮ ਦਿਨ 'ਤੇ... ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਉਂਗਲੀਆਂ ਤੇ ਕਰ ਲਈਦੀ ਸੀ ਪਰ ਅੱਜ ਕੱਲ ਹਾਲ ਇਹ ਹੋਇਆ ਪਿਆ ਕਿ ਪੰਜਾਬੀ ਗਾਣੇ ਗਾਉਣ ਵਾਲਿਆਂ

ਧੁੰਮਾਂ ਪਾ ਰਿਹੈ ਰੁਪਿੰਦਰ ਹਾਂਡਾ ਦਾ ਤਖਤਪੋਸ਼
ਲਓ ਜੀ, ਨਿਨਜਾ ਵੀ ਬਣਿਆ ਹੀਰੋ…
ਸਿੱਖਾਂ ਦੀ ਪੱਗ ਦੀ ਗੱਲ ਕਰਦੀ ਹੈ ਫ਼ਿਲਮ ਸੁਪਰ ਸਿੰਘ

ਅੱਜ ਜਨਮ ਦਿਨ ‘ਤੇ…

ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਉਂਗਲੀਆਂ ਤੇ ਕਰ ਲਈਦੀ ਸੀ ਪਰ ਅੱਜ ਕੱਲ ਹਾਲ ਇਹ ਹੋਇਆ ਪਿਆ ਕਿ ਪੰਜਾਬੀ ਗਾਣੇ ਗਾਉਣ ਵਾਲਿਆਂ ਦੀ ਗਿਣਤੀ ਕਰਨ ਲਈ ਵਹੀ ਖਾਤਿਆਂ ਦੀ ਜਰੂਰਤ ਪੈ ਸਕਦੀ ਹੈ.ਐਨੀ ਭੀੜ ‘ਚ ਆਪਣੀ ਪਹਿਚਾਣ ਬਣਾਉਣੀ ਹੁਣ ਕੋਈ ਖਾਲਾ ਜੀ ਦਾ ਵਾੜਾ ਨਹੀਂ ਰਿਹਾ .ਫਿਰ ਵੀ ਕੁਝ ਕਲਾਕਾਰ ਅਜਿਹੇ ਹਨ ਜੋ ਇਸ ਭੀੜ ਤੋਂ ਕਾਫੀ ਅਗਾਂਹ ਨਿੱਕਲ ਗਏ ਹਨ-ਜਦੋਂ ਅਜੋਕੇ ਕਲਾਕਾਰਾਂ ‘ਚੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲਿਆਂ ਦੀ ਗੱਲ ਤੁਰਦੀ ਹੈ ਤਾਂ ਦਿਲਜੀਤ ਦੋਸਾਂਝ ਦਾ ਨਾਮ ਆਪ ਮੁਹਾਰੇ ਅੱਗੇ ਆ ਜਾਂਦਾ ਹੈ.ਇੰਡੀਆ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ‘ਚ ਵੀ ਦਿਲਜੀਤ ਕਈ ਨਵੇਂ ਮੀਲ ਪੱਥਰ ਗੱਡ ਰਿਹਾ ਹੈ.ਇੰਡੀਆ ਵਿੱਚ ਤਾਂ ਉਸਦੀਆਂ ਪੌ ਬਾਰਾਂ ਹਨ ਹੀ, ਬਾਹਰਲੇ ਮੁਲਕਾਂ ਵਿੱਚ ਵੀ ਉਸਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ…. ਜਿੱਥੇ ਕਈ ਪੰਜਾਬੀ ਕਲਾਕਾਰ ਕਨੇਡਾ ਜਾ ਕੇ ਪੱਬਾਂ ਤੇ ਮੈਰਿਜ ਪੈਲਸਾਂ ‘ਚ ਆਪਣੇ ਸ਼ੋ ਕਰਕੇ ਆਪਣਾ ‘ਬਾਹਰਲਾ’ ਝੱਸ ਪੂਰਾ ਕਰ ਰਹੇ ਹਨ ਉੱਥੇ ਦਿਲਜੀਤ ਦੋਸਾਂਝ ਦੇ ਸ਼ੋਆਂ ਦੀ ਬੋਲੀ ਲੱਗਦੀ ਹੈ .ਮੈਨੂ ਯਾਦ ਹੈ 4 ਸਾਲ ਪਹਿਲਾਂ ਦਿਲਜੀਤ ਦਾ ਐਡਮਿੰਟਨ ‘ਚ ਸ਼ੋਅ ਹੋਣਾ ਸੀ . ਪਹਿਲਾਂ ਇਹ ਸ਼ੋਅ ਪ੍ਰਮੋਟਰ ਨੂੰ 55 ਹਜ਼ਾਰ ਡਾਲਰ ਜਾਣੀ ਕਿ ਤਕਰੀਬਨ 30 ਲੱਖ ‘ਚ ਖਰੀਦਣ ਦੀ ਔਫਿਰ ਆਈ ਪਰ ਹੋਰ ਧਿਰਾਂ ਦੇ ਮੈਦਾਨ ‘ਚ ਨਿਤਰਨ ਬਾਅਦ ਇਹ ਸ਼ੋਅ ਬੋਲੀ ਤੇ ਜਿਸ ਕੀਮਤ ‘ਚ ਵਿਕਿਆ ਉਸਦਾ ਅੰਦਾਜ਼ਾ ਲਗਾਉਣਾ ਔਖਾ ਹੈ…..ਜੀ ਹਾਂ ! ਇਹ ਸ਼ੋ ਇੱਕ ਲੱਖ ਪੰਜਾਹ ਹਜ਼ਾਰ ਡਾਲਰਾਂ ‘ਚ ਵਿਕਿਆ…..ਰੁਪਿਆਂ ਦੀ ਗੱਲ ਕਰੀਏ ਤਾਂ ਇਹ ਰਕਮ ਕੋਈ 85 ਲੱਖ ਨੂੰ ਅੱਪੜ ਜਾਂਦੀ ਹੈ.ਐਡਮਿੰਟਨ ਕੈਨੇਡਾ ਦਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਇਸ ਸ਼ਹਿਰ ‘ਚ ਉਸੇ ਸਾਲ ਬੱਬੂ ਮਨ ਦਾ ਸ਼ੋਅ 25 ਹਜਾਰ ਡਾਲਰ ‘ਚ ਵਿਕਿਆ ਸੀ….ਦੂਜੇ ਕਲਾਕਾਰਾਂ ਦੀ ਕੀਮਤ ਵੀ ਕਦੀ 30-35 ਹਜਾਰ ਡਾਲਰਾਂ ਤੋਂ ਨਹੀਂ ਵਧੀ,ਹਾਂ ਗੁਰਦਾਸ ਮਾਨ ਦਾ ਸ਼ੋਅ ਜਰੂਰ ਸਵਾ ਕੁ ਲੱਖ ਨੂੰ ਵਿਕਦਾ ਹੈ.ਐਡਮਿੰਟਨ ਤੋਂ ਇਲਾਵਾ ਦਿਲਜੀਤ ਦੇ ਵੈਨਕੂਵਰ ਤੇ ਟਾਰਾਂਟੋ ਵਾਲੇ ਸ਼ੋਅਜ ਬਾਰੇ ਤਾਂ ਸਾਰੇ ਜਾਣਦੇ ਹੀ ਹਨ, ਇਹਨਾਂ ਵਿੱਚ 25 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ॥ਉਸਦੀਆਂ ਪੰਜਾਬੀ ਫਿਲਮਾਂ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਤੇ ਬੋਲੀਵੁੱਡ ‘ਚ ਵੀ ਉਸਦੀ ਚੰਗੀ ਭੱਲ ਬਣੀ ਹੋਈ ਹੈ॥ ਨੈਸ਼ਨਲ ਮੀਡੀਆ ਉਸਦੇ ਹਰ ਸੋਸ਼ਲ ਮੀਡੀਆ ਪੋਸਟਾਂ ਨੂੰ ਖਬਰਾਂ ਬਣ ਦਿੰਦਾ ਹੈ॥ ਬੋਲੀਵੁੱਡ ਦਾ ਉਹ ਇੱਕੋ ਇੱਕ ਦਸਤਾਰਧਾਰੀ ਹੀਰੋ ਹੈ..ਪੋਲੀਵੁੱਡ ਤੋਂ ਬੋਲੀਵੁੱਡ ਤੱਕ ਜਾਣ ਲਈ ਉਸਨੇ ਕੋਈ ਸ਼ੋਰਟ ਕੱਟ ਨਹੀਂ ਚੁਣਿਆਂ, ਆਪਣਾ ਰਾਹ ਆਪ ਬਣਾਇਆ ਹੈ ਉਹਨਾਂ ਦੀਆਂ ਸ਼ਰਤਾਂ ਤੇ ਨਹੀਂ ਬਲਕਿ ਅਪਣੀਆਂ ਸ਼ਰਤਾਂ ਤੇ ਫਿਲਮਾਂ ਕੀਤੀਆਂ ਹਨ.. ਪੋਲੀਵੁੱਡ ਤੋਂ ਬੋਲੀਵੁੱਡ ਤੱਕ ਉਸਨੇ ਬਿਖੜੇ ਰਾਹਾਂ ‘ਚ ਜਿਹੜੀ ਪਗਡੰਡੀ ਬਣਾਈ ਹੈ ਉਸਨੇ ਬਾਕੀ ਪੰਜਾਬੀ ਕਲਾਕਾਰਾਂ ਦਾ ਰਾਹ ਸੌਖਾ ਕਰ ਦਿੱਤਾ ਹੈ.ਇਹਨੀਂ ਦਿਨੀਂ ਦਿਲਜੀਤ ਅੰਦਰੋਂ ਬਹੁਤ ਮਜ਼ਬੂਤ ਹੋਇਆ ਹੈ, ਮਾੜੀ ਮਾੜੀ ਗੱਲ ਤੇ ਪ੍ਰੇਸ਼ਾਨ ਤੇ ਜਜ਼ਬਾਤੀ ਹੋਣ ਵਾਲਾ ਦਿਲਜੀਤ ਹੁਣ ਵੱਡੀ ਤੋਂ ਵੱਡੀ ਨੁਕਤਾਚੀਨੀ ਨੂੰ ਵੀ ਹਊ ਪਰੇ ਕਰ ਦਿੰਦਾ ਹੈ….ਕੁਝ ਸਾਲ ਪਹਿਲਾਂ ਜਦੋਂ ਜਾਗ੍ਰਿਤੀ ਮੰਚ ਦੀਆਂ ਔਰਤਾਂ ਨੇ ਉਹਦੇ ਘਰ ਮੂਹਰੇ ਮੁਜ਼ਾਹਰਾ ਕੀਤਾ ਤਾਂ ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਉਸਨੇ ਗਲਤ ਕੀ ਕਰ ਦਿੱਤਾ ਤੇ ਹੁਣ ਕੀ ਬਣੂ?ਜਦੋਂ ਉੜਤਾ ਪੰਜਾਬ ਬੈਨ ਹੋਈ ਤਾਂ ਉਹ ਕੁਝ ਨਹੀਂ ਬੋਲਿਆ ਉਸਨੂੰ ਲਗਦਾ ਸੀ ਜੇ ਉਹ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਤਾਂ ਉਸਦੇ ਫਿਲਮ ਕੈਰੀਅਰ ਨੂੰ ਫਰਕ ਪੈ ਜਾਵੇਗਾ…ਉਹੀ ਦਿਲਜੀਤ ਅੱਜ ਕਲ ਬੌਲੀਵੁੱਡ ਬਾਰੇ ਖੁੱਲ ਕੇ ਬੋਲਦਾ ਹੈ…ਨੈਸ਼ਨਲ ਲੈਵਲ ਤੇ ਕੇਂਦਰ ਸਰਕਾਰ ਦੀਆਂ ਜਿਆਦਤੀਆਂ ਦੇ ਖਿਲਾਫ ਹਿੱਕ ਠੋਕ ਕੇ ਖੜਦਾ ਹੈ ਕੰਗਨਾ ਰਨੌਤ ਜਿਹੀਆਂ ਚਵਲਾਂ ਨੂੰ ਪੜ੍ਹਨੇ ਪਾਉਂਦਾ ਹੈ……ਜਿੱਥੇ ਕਿਤੇ ਵੀ ਦਾਅ ਲਗਦਾ ਹੈ ਪੰਜਾਬ ਤੇ ਸਿੱਖਾਂ ਦੀ ਗੱਲ ਕਰਨ ਦਾ ਮੌਕਾ ਲੱਭ ਲੈਂਦਾ ਹੈ….ਰਾਇਜੰਗ ਸਟਾਰ ਪ੍ਰੋਗਰਾਮ ਵਿਚ ਉਸਨੇ 1984 ਤੇ ਖਾਲਸਾ ਏਡ ਦੀ ਗੱਲ ਕਰਕੇ ਤੇ ਹੁਣ ਹਰ ਸੋਸ਼ਲ ਮੀਡੀਆ ਤੇ ਕਿਸਾਨੀ ਸੰਘਰਸ਼ ਦਾ ਸਾਥ ਦੇ ਕੇ ਪੰਜਾਬ ਦਾ ਅਣਖੀ ਪੁੱਤ ਹੋਣ ਦਾ ਸਬੂਤ ਦਿੱਤਾ ਹੈ।ਕਿਸਾਂਨ ਅੰਦੋਲਨ ਦੌਰਾਂਨ ਵੀ ਜਿੱਥੇ ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕੀਤੀ ਉੱਥੇ ਆਰਥਿਕ ਹਿੱਸਾ ਵੀ ਪਾਇਆ । ਆਰਥਿਕ ਹਿੱਸਾ ਪਾਉਣ ਵੇਲੇ ਵੀ ਆਪਣੇ ਨਾਂਅ ਦੇ ਢੋਲ ਨਹੀ ਵਜਾਏ। ਸੋਸ਼ਲ ਮੀਡੀਏ ਤੇ ਕਿਸਾਂਨ ਅੰਦੋਲਨ ਵਿਰੋਧੀਆਂ ਨਾਲ ਲੋਹਾ ਲੈਂਦਾ ਨਜ਼ਰ ਆਇਆ।।ਉਸਨੂੰ ਪਤਾ ਹੈ ਕਿ ਕਿਸਾਂਨ ਅੰਦੋਲਨ ਦੀ ਹਮਾਇਤ ਨੂੰ ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਵਿਰੋਧ ਮੰਨ ਲੈਣਾ ਹੈ ਅਤੇ ਇਸਦਾ ਖ਼ਮਿਆਜ਼ਾ ਉਹਨੂੰ ਭੁਗਤਣਾ ਪੈਣਾ ਹੈ…ਪਰ ਉਹ ਸੱਭ ਕੁਝ ਬਾਬੇ ਨਾਨਕ ਤੇ ਛੱਡ ਦਿੰਦਾ ਹੈ ਤੇ ਕਹਿੰਦਾ ਹੈ ਕਿ ਬਾਬੇ ਨਾਨਕ ਦਾ ਹੱਥ ਹਮੇਸ਼ਾ ਉਸਦੇ ਸਿਰ ਤੇ ਰਿਹਾ ਹੈ ਹੁਣ ਵੀ ਹੈ। ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕਰਕੇ ਕੋਈ ਗਲਤ ਕੰਮ ਨਹੀ ਕੀਤਾ , ਆਪਣੇਂ ਲੋਕਾਂ ਦਾ ਸਾਥ ਹੀ ਦਿੱਤਾ ਹੈ ਅਤੇ ਅੱਗੋਂ ਵੀ ਦਿੰਦਾ ਰਹੇਗਾ….ਜਦੋਂ ਦਿਲਜੀਤ ਦੋਸਾਂਝ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਸਦਾ ਕਹਿਣਾਂ ਸੀ ਕਿ…….”ਇਹਨਾਂ ਚੀਜ਼ਾਂ ਨਾਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ…ਆਦਤ ਜੋ ਪੈ ਗਈ ਹੈ…..ਮੈਂ ਆਪਣੇ ਵਲੋਂ ਜਿਸ ਮੰਚ ਤੇ ਮੌਕਾ ਮਿਲਦਾ ਹੈ ਪੰਜਾਬ ਪੰਜਾਬੀਅਤ ਦਾ ਝੰਡਾ ਲਹਿਰਾਉਂਦਾ ਰਹਿੰਦਾ ਹਾਂ ਤੇ ਲਹਿਰਾਉਂਦਾ ਰਹਾਂਗਾ…ਵੈਸੇ ਵੀ ਜੇ ਜੋ ਪਬਲਿਕ ਹੈ ਸਭ ਜਾਨਤੀ ਹੈ.”ਮੇਰੇ ਲਈ ਦਿਲਜੀਤ ਇੱਕ ਖੁੱਲੀ ਕਿਤਾਬ ਹੈ ਪਰ ਅੱਜ ਕਲ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਦਿਲਜੀਤ ਨੂੰ ਸਮਝਣਾ ਮੁਸ਼ਕਿਲ ਈ ਨਹੀਂ ਨਾ ਮੁਮਕਿਨ ਹੈ …. ਕਦੀ ਉਹ ਕਿਚਨ ‘ਚ ਤੜਕੇ ਲਾ ਲਾ ਲੱਖਾਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੁੰਦਾ ਤੇ ਕਦੀ ਅੰਤਰ ਆਤਮਾ ਦੀ ਗੱਲ ਕਰਕੇ ਲੋਕਾਂ ਨੂੰ ਆਪਣਾ ਆਪਾ ਪਰਖਣ ਦਾ ਸੰਦੇਸ਼ ਦੇ ਰਿਹਾ ਹੁੰਦਾ ਹੈ….ਉਹਦੇ ਪ੍ਰਸ਼ੰਸਕਾਂ ਨੂੰ ਫਿਕਰ ਪਿਆ ਹੋਇਆ ਕਿ ਕਿਤੇ ਉਹਨਾਂ ਦਾ ਚੇਹਤਾ ਗਾਇਕ ਦਾਰਸ਼ਨਿਕ ਹੀ ਨਾ ਬਣ ਜਾਏ….ਦੂਜੇ ਪਾਸੇ ਉਸਦੀ ਪੱਗ ਦੀ ਸ਼ਾਨ ਨੂੰ ਮਾਣ ਸਮਝਣ ਵਾਲੇ ਪ੍ਰਸ਼ੰਸਕਾਂ ਨੂੰ ਉਸਦੀਆਂ ਟੋਪੀ ਵਾਲੀਆਂ ਫੋਟੋਆਂ ਦੇਖ ਕੇ ਧੂੜਕੂ ਲੱਗਾ ਹੋਇਆ ਕਿ ਕਿਤੇ ਦਿਲਜੀਤ ਪੱਗ ਤੋਂ ਬਿਨਾਂ ਨਾ ਫ਼ਿਲਮਾਂ ਕਰਨ ਲੱਗ ਪਏ….ਪਰ ਦੋਸਤੋ ਐਹੋ ਜਿਹੀ ਕੋਈ ਗੱਲ ਨਹੀਂ ਤੁਹਾਡਾ ਦਿਲਜੀਤ ਉਹੀ ਹੈ ਸਾਦ ਮੁਰਾਦਾ, ਬਹੁਤ ਸਰਲ ਤੇ ਸਹਿਜ ਸੁਭਾਅ ਵਾਲਾ….ਉਹ ਅਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ, ਆਉਣ ਵਾਲੇ ਮਹੀਨਿਆਂ ‘ਚ ਉਹ ਇਕਕ ਨਵੇਂ ਅਵਤਾਰ ‘ਚ ਪ੍ਰਗਟ ਹੋਣ ਜਾਂ ਰਿਹਾ ਹੈ ਜਿਸਦੀ ਮੈਂ ਬੜੀ ਤਾਂਘ ਨਾਲ ਉਡੀਕ ਕਰ ਰਿਹਾਂ…ਦਿਲਜੀਤ ਨੇ ਆਪਣੀ ਮਿਹਨਤ ਦੇ ਸਦਕੇ ਆਪਣਾ ਰੁਤਬਾ ਬਣਾਇਆ ਹੈ, ਰੱਬ ਕਰੇ ਉਹ ਹੋਰ ਬੁਲੰਦੀਆਂ ਛੋਹੇ ਤੇ ਆਪਣੇ ਅੰਦਰਲੀ ਅਪਣੱਤ ਤੇ ਸਾਦਗੀ ਇਸੇ ਤਰਾਂ ਬਣਾਈ ਰੱਖੇ.ਜਨਮ ਦਿਨ ਮੁਬਾਰਕ ਸ਼ੇਰਾ!*ਸਤਵੀਰ

COMMENTS

WORDPRESS: 1
DISQUS: 0