ਪੰਜਾਬੀ ਦੇ ਮਿਊਜ਼ਿਕ ਇਤਿਹਾਸ 'ਚ ਸ਼ਾਇਦ ਹੀ ਕਿਸੇ ਗਾਣੇ ਦੀ ਐਨੀ ਚਰਚਾ ਹੋਈ ਹੋਵੇ ਜਿੰਨੀਂ ਗੁਰਦਾਸ ਮਾਨ ਦੇ 'ਪੰਜਾਬ' ਦੀ ਹੋ ਰਹੀ ਹੈ... ਜਿੱਥੇ ਕੁਝ ਫੇਸਬੁੱਕੀਏ ਵਿਦਵਾਨਾਂ ਨੇ ਗਾਣੇ ਦੇ
ਪੰਜਾਬੀ ਦੇ ਮਿਊਜ਼ਿਕ ਇਤਿਹਾਸ ‘ਚ ਸ਼ਾਇਦ ਹੀ ਕਿਸੇ ਗਾਣੇ ਦੀ ਐਨੀ ਚਰਚਾ ਹੋਈ ਹੋਵੇ ਜਿੰਨੀਂ ਗੁਰਦਾਸ ਮਾਨ ਦੇ ‘ਪੰਜਾਬ’ ਦੀ ਹੋ ਰਹੀ ਹੈ… ਜਿੱਥੇ ਕੁਝ ਫੇਸਬੁੱਕੀਏ ਵਿਦਵਾਨਾਂ ਨੇ ਗਾਣੇ ਦੇ ਖਿਲਾਫ ਭੜਾਸ ਕੱਢ ਕੇ ਫੇਸਬੁੱਕ ਸੂਣ ਵਾਲੀ ਕੀਤੀ ਹੋਈ ਹੈ,ਉੱਥੇ ਗੁਰਦਾਸ ਦੇ ਪ੍ਰਸ਼ੰਸਕਾਂ ਨੇ ਵੀ ਗਾਣੇ ਨੂੰ ਧਰੂ-ਤਾਰਾ ਬਣਾ ਦਿੱਤਾ ਹੈ…..ਤਿੰਨ ਦਿਨਾਂ ‘ਚ ‘ਪੰਜਾਬ’ ਨੇ ਯੂ ਟਿਊਬ ਤੇ ਸਾਢੇ 6 ਮਿਲੀਅਨ ਵਿਊਜ਼ ਬਟੋਰ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ.
ਗੁਰਦਾਸ ਮਾਨ ਦੇ ਨਵੇਂ ਪੰਜਾਬੀ ਗਾਣੇ ‘ਪੰਜਾਬ’ ਬਾਰੇ ਫੇਸ ਬੁੱਕੀਏ ਵਿਦਵਾਨਾਂ ਨੇ ਵਾਹਵਾ ਕਾੰਟੋ ਕਲੇਸ਼ ਪਾਇਆ ਹੋਇਆ ਹੈ……ਮੈਨੂੰ ਤਾਂ ਫੇਸਬੁੱਕੀਏ ਵਿਦਵਾਨ ‘ਬਰੋਲਰਾਂ’ ਵਰਗੇ ਜਾਪਣ ਲੱਗ ਪਏ ਹਨ….ਐਨਾਂ ਮਾੜਾ ਹਾਜ਼ਮਾ-ਕੋਈ ਚੀਜ਼ ਹੀ ਨਹੀਂ ਪਚਦੀ?ਜਿਆਦਾ ਖੁਰਾਕ ਪਾਤੀ ਤਾਂ ਸੰਘ ਨੂੰ ਲੱਗ ਜਾਂਦੀ ਆ,ਠੰਡ ਲੱਗ ਗਈ ਤਾਂ ਲੁੜਕ ਜਾਂਦੇ ਆ, ਜਿਆਦਾ ਗਰਮੀ ਆ ਗਈ ਤਾਂ ਸਮਝੋ ਬੱਸ ਗਏ ਗਏ…….ਕੋਈ ਵੀ ਚੀਜ਼ ਇਹਨਾਂ ਨੂੰ ਪਚਦੀ ਨਹੀਂ……ਕਿਸੇ ਨੇ ਮਾੜਾ ਗਾ ਤਾ ਤਾਂ ਇਹਨਾਂ ਨੂੰ ਟੱਟੀਆਂ ਲੱਗ ਜਾਂਦੀਆਂ ਜੇ ਚੰਗਾ ਗਾਤਾ ਤਾਂ ਇਹਨਾਂ ਦੇ ਢਿੱਡ ਪੀੜ ਹੋਣ ਲੱਗ ਜਾਂਦੀ ਹੈ………
ਸਾਡੇ ਫੇਸਬੁੱਕੀਏ ਵਿਦਵਾਨਾਂ ਦਾ ਗਾਉਣ ਵਾਲਿਆਂ ਨਾਲ ਇੱਟ ਕੁੱਤੇ ਦਾ ਵੈਰ ਹੈ….ਸਮਾਜ ਦੇ ਹਰ ਨਿਘਾਰ ਦਾ ਠੀਕਰਾ ਇਹ ਗਾਉਣ ਵਾਲਿਆਂ ਸਿਰ ਹੀ ਭੰਨਦੇ ਆ……ਗੱਲ ਚਾਹੇ ਨਸ਼ਿਆਂ ਦੀ ਹੋਵੇ ਜਾ ਰਫਲਾਂ ਬੰਦੂਕਾਂ ਦੀ….ਇਹਨਾਂ ਦੀ ਨਿਗਾਹ ‘ਚ ਕਸੂਰ ਸਾਰਾ ਗਾਉਣ ਵਾਲਿਆਂ ਦਾ ਹੈ……ਜੇ ਇਹਨਾਂ ਦੀ ਮੰਨੀਏ ਤਾਂ ਸਾਡੇ ਗਾਉਣ ਵਾਲੇ ਪੰਜਾਬ ‘ਚ ਹਰ ਤਰਾਂ ਦੀ ਕ੍ਰਾਂਤੀ ਲਿਆ ਸਕਦੇ ਹਨ…….ਹੁਣ ਇਹਨਾਂ ਭਲੇ ਮਾਣਸਾਂ ਨੂੰ ਕੋਈ ਪੁੱਛੇ ਕਿ ਪੰਜਾਬੀ ‘ਚ ਗੌਣ ਵਾਲਿਆਂ ਨਾਲੋਂ ਜਿਆਦਾ ਕੈਸਟਾਂ ਰਾਗੀ ਸਿੰਘਾਂ ਦੀਆਂ ਨਿਕਲਦੀਆਂ ਹਨ……ਇਹ ਧਾਰਮਿਕ ਕੈਸਟਾਂ ਸੁਣ ਕੇ ਸਾਡੇ ਫੇਸਬੁੱਕੀਏ ਵਿਦਵਾਨ ਕਿੰਨੇ ਕੁ ਧਰਮੀ ਬਣ ਗਏ ਇਹ ਤਾਂ ਹੁਣ ਰੱਬ ਈ ਜਾਣੇ ? ਹਰ ਮਾੜੇ ਗਾਣੇ ਦੇ ਬੋਲ ਇਹਨਾਂ ਨੂੰ ਜ਼ੁਬਾਨੀ ਯਾਦ ਹੁੰਦੇ ਆ ਪਰ ਚੰਗੇ ਗਾਣੇ ਦੇ ਬੋਲ?-ਰੱਬ ਰੱਬ ਕਰੋ.
ਪਹਿਲਾਂ ਇਹਨਾਂ ਨੂੰ ਤਕਲੀਫ ਸੀ ਕਿ ਪੰਜਾਬੀ ਸਿੰਗਰ ਪੰਜਾਬ ਦੀ ਗੱਲ ਨਹੀਂ ਕਰਦੇ ਤੇ ਹੁਣ ਜੇ ਗੁਰਦਾਸ ਮਾਨ ਨੇ ਪੰਜਾਬ ਦਾ ਢਿੱਡ ਫਰੋਲਣ ਦਾ ਯਤਨ ਕੀਤਾ ਹੈ ਤਾਂ ਵੀ ਇਹਨਾਂ ਨੂੰ ਵੱਟ ਚੜ੍ਹਿਆ ਹੋਇਆ ਕਿ ਗੁਰਦਾਸ ਮਾਨ ਨੇ ਇਹ ਗਾਣਾਂ ਇੰਨਾਂ ਲੇਟ ਕਿਓਂ ਕੱਢਿਆ.ਕਿਸੇ ਸਿੰਗਰ ਦੀ ਐਨੀ ਆਲੋਚਨਾ ਕੋਈ ਮਾੜਾ ਗਾਣਾਂ ਗਾ ਕੇ ਨਹੀਂ ਹੋਈ ਹੋਣੀ ਜਿੰਨੀ ਗੁਰਦਾਸ ਮਾਨ ਨੂੰ ਇੱਕ ਚੰਗਾ ਗਾਣਾਂ ਗਾ ਕੇ ਸੁਣਨੀ ਪੈ ਰਹੀ ਹੈ.
ਸਾਨੂੰ ਸਮਝ ਨਹੀਂ ਆ ਰਹੀ ਕਿ ਗੁਰਦਾਸ ਮਾਨ ਦੇ ਗਾਣੇ ਨੂੰ ਕੁਵੇਲੇ ਦੀਆਂ ਟੱਕਰਾਂ ਕਿਉਂ ਗਰਦਾਨਿਆ ਜਾ ਰਿਹੈ ? ਕੀ ਪੰਜਾਬ ‘ਚ ਨਸ਼ੇ ਦੀ ਸਮੱਸਿਆ ਖਤਮ ਹੋ ਗਈ ਹੈ? ਕੀ ਪੰਜਾਬ ‘ਚ ਨਸ਼ੇ ਦੀ ਸੱਮਸਿਆ ਸਿਰਫ ਚੋਣਾਂ ਤੱਕ ਹੀ ਸੀਮਤ ਸੀ? ਜੇ ਉਹ ਇਹ ਗਾਣਾਂ ੪ ਫਰਵਰੀ ਤੋਂ ਪਹਿਲਾਂ ਰੀਲੀਜ਼ ਕਰ ਦਿੰਦਾ ਤਾਂ ਸਭ ਕੁਝ ਠੀਕ ਹੋ ਜਾਣਾਂ ਸੀ?
ਦੋਸਤੋ ! ਸਾਡੇ ਕੋਲ ਲੈ ਦੇ ਕੇ ਗੁਰਦਾਸ ਮਾਨ ਹੀ ਤਾਂ ਹੈ ਜਿਸਨੇ ਲੱਚਰਤਾ ਦੀ ਦੀ ਹਨੇਰੀ ‘ਚ ਵੀ ਪੰਜਾਬੀਅਤ ਦੀ ਪੱਗ ਸਿਰੋਂ ਲਹਿਣ ਨਹੀਂ ਦਿੱਤੀ.
ਜੇ ਚੰਗੇ ਕਲਾਕਰਾਂ ਤੇ ਚੰਗੇ ਗਾਣਿਆਂ ਦੀ ਅਸੀਂ ਇਸੇ ਤਰਾਂ ਮਿੱਟੀ ਪਲੀਤ ਕਰਦੇ ਰਹੇ ਤਾਂ ਕੋਈ ਚੰਗਾ ਗਾਉਣ ਦੀ ਹਿੰਮਤ ਨਹੀਂ ਕਰੇਗਾ.ਬਲਦੀਆਂ ਲਾਟਾਂ ਨੂੰ ਬੁਝਾਉਣ ਲਈ ਜੇ ਕੋਈ ਪਾਣੀ ਦੀ ਬਾਲਟੀ ਵੀ ਲੈ ਕੇ ਆਉਂਦਾ ਹੈ ਤਾਂ ਉਸਨੂੰ ਰਾਹ ਦੇ ਦੇਣਾਂ ਚਾਹੀਦਾ ਹੈ ਨਾਂ ਕਿ ਉਹਦੇ ਸਿਰ ਹੀ ਸੌ ਘੜਾ ਪਾਣੀ ਦਾ ਪਾ ਦੇਈਏ.
-ਸਤਵੀਰ
______________________________________________________
ਕਈ ਇਸ ਗੱਲੋਂ ਆਲੋਚਨਾਂ ਕਰ ਰਹੇ ਨੇ ਕਿ ਮਾਂਨ ਸਾਬ ਨੇ ਗਾਂਣਾ ਲਿਆਉਣ ਚ ਬਾਹਲੀ ਦੇਰ ਕਰਤੀ
ਕੁਝ ਆਪਣੇ ਆਪ ਨੂੰ ਰੱਬ ਦੇ ਸ਼ਰੀਕ ਦੱਸਣ ਵਾਲੇ ਇਸ ਗੱਲੋਂ ਔਖੇ ਨੇ ਪਈ ਭਗਤ ਸਿੰਹੁ ਨੂੰ ਗੁਰਦੁਆਰੇ ਚ ਕਾਹਤੋਂ ਦਿਖਾਤਾ, ਉਹ ਆਂਹਦੇ ਆ ਕਿ ਭਗਤ ਸਿੰਹੁ ਕਦੇ ਗਰਦੁਆਰੇ ਦੇ ਪਿਛਵਾੜੇ ਤੀ ਨੀ ਲੰਘਿਆ, ਨਾਲੇ ਭਗਤ ਸਿੰਘ ਦਾ ਨਾਂਅ ਤਾਂ ਸਾਡੇ ਲਾਣੇ ਨ Patent ਕਰਵਾ ਰੱਖਿਆ, ਸਾਥੋਂ ਇਲਾਵਾ ਹੋਰ ਕੋਈ ਇਹਨੂੰ ਵਰਤ ਈ ਨੀ ਸਕਦਾ।
ਕਈਆਂ ਨੂੰ ਹੁਣ ਚੇਤਾ ਆਇਆ ਕਿ ਮਾਂਨ ਖਾੜਾ ਲਾਉਣ ਦੇ ਲੱਖਾਂ ਚਾਰਜ ਕਰਦਾ।
ਕਈਆਂ ਨੂੰ ਮਾਂਨ ਦੇ ਨਕੋਦਰ ਡੇਰੇ ਜਾਣ ਤੇ ਅਤਰਾਜ ਆ।
ਮਤਲਬ ਗਾਂਣਾ ਕੀ ਆਇਆ ਜਿੰਨੇ ਮੂੰਹ ਉੰਨੀਆਂ ਗੱਲਾਂ।
ਆਪਾਂ ਤਾਂ ਇਹੀ ਕਹਾਂਗੇ ਦੇਰ ਆਏ ਦਰੁੱਸਤ ਆਏ। ਪਰ ਮਾਨ ਸਾਬ ਨੇ ੧੯੮੨ ਚ ਗਾਣਾਂ ਗਾਤਾ ਸੀ
” ਨਸ਼ਿਆਂ ਨੇ ਪੱਟਤੇ ਪੰਜਾਬੀ ਗਭਰੂ ,
ਖੜਕਣ ਹੱਡੀਆਂ ਬਜਾਉਣ ਡਮਰੂ”
ਬਾਕੀ ਕਿਸੇ ਨੂੰ ਵੀ ਮੰਨਣਾਂ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ।
ਜੇ ਉਹ ਲੱਖਾਂ ਚਾਰਜ ਕਰਦਾ ਤਾਂ ਇਸ ਮੁਕਾਮ ਤੇ ਪਹੁੰਚਣ ਲਈ ਉਹਦੀ ਐਨੇ ਸਾਲਾਂ ਦੀ ਮਿਹਨਤ ਕਿਸੇ ਨੂੰ ਨੀ ਦਿਖਦੀ।
ਹਾਂ ਭਗਤ ਸਿੰਘ ਵਾਲੀ ਗੱਲ ਨਾਲ ਮੈ ਸਹਿਮਤ ਹਾਂ ਉਹ ਨਾਸਤਿਕਾਂ ਦੀ ਮਲਕੀਅਤ ਹੈ ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਦਾ ਨਾਂਅ ਵਰਤਣਾ ਕਨੂੰਨੀ ਜ਼ੁਰਮ ਹੈ।
ਭਰਾਵੋ ਜਿੰਨਾ ਮਰਜ਼ੀ ਜੋਰ ਲਾ ਲਓ ਤੁਸ Mannਲੋਕਾਂ ਦੇ ਦਿਲੀਂ ਚੋ ਨੀ ਕੱਢ ਪਾਓਗੇ।
-ਮਸਤਾਨ ਸਿੰਘ ਨਵਾਂਸ਼ਹਿਰ
______________________________________________________
ਗੁਰਦਾਸ ਦੀ ਗਾਇਕੀ ਦਾ ਮੁਲਾਂਕਣ ਤਾਂ ਕੀਤਾ ਜਾ ਸਕਦਾ ਹੈ, ਪਰ ਦੋ-ਚਾਰ ਗੀਤਾਂ ਨੂੰ ਮੁੱਖ ਰੱਖ ਕੇ ਉਹਦੀ ਕੁੱਲ ਗਾਇਕੀ ਦੀ ਖੇਹ ਨਹੀਂ ਉਡਾਈ ਜਾ ਸਕਦੀ। ਕੱਲ ਮੈਨੂੰ ਇੱਕ ਕਲਾਕਾਰ ਦਾ ਫੋਨ ਆਇਆ ਸੀ। ਕਹਿੰਦਾ, ‘ਜਿੰਨੀ ਦਫ਼ਾ ਗੁਰਦਾਸ ਦੀ ਚੰਗਾ ਗਾਣਾ ਗਾਉਣ ਪੱਟੀ ਜਾ ਰਹੀ ਹੈ, ਓਨੀ ਮੇਰੇ ਵਰਗਿਆਂ ਦੀ ਚੱਕਵਾਂ ਗਾਉਣ ਕਰਕੇ ਪੱਟੀ ਜਾਂਦੀ ਹੈ’ ਤਾਂ ਅਸੀਂ ਚੰਗਾ ਗਾ ਕੇ ਦਫ਼ਾ ਕਿਉਂ ਪਟਾਉਣੀ, ਕਮਰਸ਼ੀਅਲ ਗਾ ਕੇ ਪਟਾਵਾਂਗੇ।’
– ਸਵਰਨ ਸਿੰਘ ਟਹਿਣਾ
______________________________________________________
ਤੀਹ ਸਾਲ ਪਹਿਲਾਂ ਵੀ ਓਹੀ ਅਵਾਜ਼ ਤੇ ਅੱਜ ਵੀ ਓਹੀ ਬੋਲ।ਰਜਾਈਆੰ ‘ਚ ਬਹਿਕੇ ਨਵੇੰ ਸਾਲ ਦਾ ਪ੍ਰੋਗਰਾਮ ਵੇਂਹਦਿਆੰ ਹਰੇਕ ਬੰਦਾ ਗੁਰਦਾਸ ਮਾਨ ਦਾ ਗੀਤ ‘ਡੀਕਦਾ। ਮਸ਼ਹੂਰ ਹੋਣਾ ਸੌਖਾ ਹੁੰਦਾ ਪਰ ਮਸ਼ਹੂਰੀ ‘ਚ ਟਿਕੇ ਰਹਿਣਾ ਬਹੁਤ ਔਖਾ ਕੰਮ ਆ। ਪਿਛਲੇ ਤਿੰਨ ਚਾਰ ਸਾਲਾਂ ਤੋੰ ਹਰਿੱਕ ਏਹੀ ਆਖਦਾ ਬੀ ਗੁਰਦਾਸ ਮਾਨ ਨਕੋਦਰ ਜਾਦਾਂ, ਸੌ ਸੌ ਗਾਹਲਾੰ ਕੱਢਦਾ ਮੁਲਖ।
ਸਿਰੇ ਤੋੰ ਸਿਰਾ ਗੀਤ ਲਿਖੇ ਗਾਏ ਨੇ ਗੁਰਦਾਸ ਮਾਨ ਨੇ। ਅਸੀਂ ਓਹਦੇ ਗੀਤਾੰ ਨੂੰ ਨਹੀਂ ਦੇਖਦੇ ਬੱਸ ਇੱਕੋ ਗੱਲ ਦੱਬੀ ਆਓਣੇ ਆ ਬੀ ਨਕੋਦਰ ਕਾਹਤੋੰ ਜਾਦਾਂ। ਆਪਾੰ ਬਾਬੇ ਨਾਨਕ ਦੇ ਪੈਰੋਕਾਰ ਆਂ, ਗੁਰਦਾਸ ਮਾਨ ਦੇ ਨਹੀਂ। ਮੰਨ ਲਿਆ ਨਕੋਦਰ ‘ਚ ਕੱਠ ਗੁਰਦਾਸ ਮਾਨ ਕਰਕੇ ਹੁੰਦਾ ਪਰ ਗੁਰਦਾਸ ਮਾਨ ਸਰਸੇ ਆਲੇ ਬਾਬੇ ਕੋਲ ਕਿਹੜਾ ‘ਖਾੜੇ ਲਾਕੇ ਆਉਂਦਾ। ਸਰਸੇ ਆਲੇ ਮਗਰ ਤਾੰ ਨਕੋਦਰ ਤੋਂ ਵੀ ਵੱਧ ਜੰਤਾ ਲੱਗੀ ਆ ਫਿਰ। ਟੱਬਰ ‘ਚ ਬਹਿਕੇ ਸੁਣਿਆ ਜਾ ਸਕਦਾ ਗੁਰਦਾਸ ਮਾਨ ਨੂੰ। ਕਾਰ ਗੱਡੀ ‘ਚ ਜਾਂਦੇ ਹੋਈਏ ਤਾੰ ਤਾਏ ਅਰਗੇ ਹਜੇ ਵੀ ਕਹਿ ਦੇਦੇਂ ਆ,”ਗੁਰਦਾਸ ਮਾਨ ਦੇ ਗੀਤ ਹੈਗੇ ਤਾਂ ਲਾਲਾ, ਨਹੀਂ ਰਹਿਣਦੇ”।
ਬੂਟਾ ਸਿੰਘ, ਵਾਰਿਸ ਸ਼ਾਹ, ਦੇਸ ਹੋਇਆ ਪਰਦੇਸ ‘ਚ ਸਿਰਾ ਲਾਇਆ ਬੰਦੇ ਨੇ। ਓਨੀ ਤਾੰ ਆਪਣੀ ਉਮਰ ਨੀੰ ਹੋਣੀ ਜਿੰਨੀਆੰ ਉਹਦੀਆੰ ਕੈਸਟਾੰ ਆਈਆਂ। ਓਹਨੂੰ ਗਾਹਲਾੰ ਕੱਢਣ ਤੋਂ ਪਹਿਲਾਂ ਆਵਦੇ ਅੰਦਰ ਝਾਤ ਮਾਰੋ ਕਿ ਅਸੀੰ ਕੀ ਕੀਤਾ ਪੰਜਾਬੀ ਬੋਲੀ ਲਈ। ਸੌ ‘ਚੋਂ ਦਸ ਟਰੱਕਾੰ ਤੇ ਹੁਣ ਵੀ ਮਾਨ ਦਾ ਗੀਤ ਲਿਖਿਆ ਹੁੰਦਾ,” ਸਰਬੰਸਦਾਨੀਆੰ ਵੇ ਦੇਣਾ ਕੌਣ ਦੇਊਗਾ ਤੇਰਾ”।………ਘੁੱਦਾ
__________________________________________________________
ਬੋਲਣਾ ਤਾਂ ਨਹੀਂ ਸੀ ਪਾਣੀ ਸਿਰੋਂ ਆਲੀ ਗੱਲ ਹੋਗੀ ..
ਗੱਲ ਬਾਬੇ ਗੁਰਦਾਸ ਦੇ ਗਾਣੇ ਦੀ ਅਖੇ ਪਹਿਲਾਂ ਨਹੀ ਆਇਆ ਉਹਨੇ ਮਸਤ ਪਰਮੋਟ ਕਰਤੇ ਕੇਪੀ ਐਸ ਨਾਲ ਯਾਰੀ ਫਲਾਨਾ ਢਿਮਕਾ ਸੁਣੋ ਅਸਲ ..
ਪਹਿਲੀ ਗੱਲ ਇਹ ਕਿ ਗੁਰਦਾਸ ਜੀ ਵੋਟਾ ਚ ਬਰਾਂਡ ਅਬੈਂਸਡਰ ਸੀ ਜੋ ਕਿ ਲੋਕਾਂ ਨੂੰ ਵੋਟ ਪਾਉਣ ਲਈ ਕਹਿੰਦੇ ਕਿ ਆਪਣੀ ਵੋਟ ਜਰੂਰ ਪਾਉ ਜੀਹਨੂੰ ਮਰਜੀ ਪਾਉ … ਇਸ ਕਰਕੇ ਚੋਣ ਜਾਬਤਾ ਸੀ ਗਾਣਾ ਨਹੀ ਆ ਸਕਦਾ ਸੀ ਅਗਲੀ ਗੱਲ ਮੈਂ ਖੁਦ ਚਾਰ ਗਾਣਿਆਂ ਦੇ ਵੀਡੀਉ ਕਰੀ ਬੈਠਾਂ ਵੋਟਾ ਕਰਕੇ ਚੈਨਲਾਂ ਆਲੇ ਟਾਈਮਿੰਗ ਨਹੀਂ ਦੇ ਰਹੇ ਸੀ ਕਿਉਂਕਿ ਪਾਰਟੀਆਂ ਦੀ ਐਡ ਚਲਦੀ ਸੀ ਤੇ ਫਾਇਦਾ ਵੀ ਨਹੀ ਸੀ ਕਿਉਂਕਿ ਟੀ ਵੀ ਤੇ ਵੋਟਾ ਦਾ ਰੌਲਾ ਸੀ… ਰਜਾਈ ਚ ਬਹਿ ਕੇ ਸਟੇਟਸ ਲਿਖਣ ਤੇ ਪੰਜਾਹ ਲੱਖ ਦਾ ਪਰੋਜੈਕਟ ਬਣਾ ਕੇ ਉਹਨੂੰ ਪੇਸ਼ ਕਰਨ ਚ ਬਹੁਤ ਫਰਕ ਹੁੰਦਾ ਹੈ …….ਹੁਣ ਮਸਤਾਂ ਆਲੀ ਕਰਦੇ ਆਂ ਉਹਨੇ ਕਹਿਤਾ ਜੈ ਮਸਤਾਂ ਦੀ ਉਹਨੇ ਲੋਕ ਮਗਰ ਲਾ ਲਏ ਮੰਨ ਲਿਆ ਇਹ ਵੀ ਉਹਨੇ ਮਾੜਾ ਕੀਤਾ ਪਰ ਜਦੋਂ ਉਹਨੇ ਕਿਹਾ “ਸਰਬੰਸਦਾਨੀਆਂ ਵੇ ਦੇਣਾ ਕੌਣ ਦਿਊਗਾ ਤੇਰਾ”
ਉਦੋਂ ਤੁਹਡੇ ਚੋਂ ਕਿੰਨਿਆ ਨੇ ਅਮਰਿਤ ਛਕੇ ਸੀ ਗਾਣਾ ਸੁਣ ਕੇ ?,
“ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ “ਸੁਣ ਕਿੰਨੇ ਬੰਦੇ ਜਿਹਨਾਂ ਅੰਗਰੇਜੀ ਸਕੂਲਾ ਚੋ ਜੁਆਕ ਹਟਾ ਲਏ ਜਿਥੇ ਆਮ ਗੱਲ ਕਰਨੀ ਵੀ ਅੰਗਰੇਜੀ ਚ ਜਰੂਰੀ ਕੀਤੀ ਆ ?ਤੇ ਜਿਹੜੇ ਬਹੁਤੇ ਜਿਆਦਾ ਚਿੰਤਕ ਨੇ ਪੰਜਾਬੀ ਦੇ ਜਾਂ ਧਰਮ ਦੇ ਉਹਨਾਂ ਦੇ ਜੁਆਕ ਕਰਿਸਚੀਅਨ ਸਕੂਲਾਂ ਚ ਪੜਦੇ ਆ ਜਿਹਨਾ ਨੂੰ ਕਰਿਸਚੀਅਨ ਲੋਕ ਆਪਣੇ ਧਰਮ ਪਰਮੋਟ ਕਰਨ ਲਈ ਚਲਾ ਰਹੇ
“ਕੁੜੀਏ ਕਿਸਮਤ ਪੁੜੀਏ “ਸੁਣ ਕੇ ਕਿੰਨੇ ਬੰਦੇ ਆ ਜਿਹੜੇ ਧੀਆਂ ਨੂੰ ਪੁੱਤ ਸਮਝਣ ਲੱਗ ਪਏ ਹੋਣ ਤੇ ਜਾਂ ਜਨਤਾ ਨੇ ਆਸ਼ਕੀ ਛੱਡਤੀ ਹੋਵੇ ਕੁੱਖਾਂ ਮਾਰਨੀਆਂ ਛੱਡਤੀਆਂ ਹੋਣ ਧੀਆਂ?…..”ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉੱਜੜ ਗਈ” ਸੁਣ ਕਿ ਕੋਈ ਲੀਡਰ ਦੇਸ਼ਭਗਤ ਹੋ ਗਿਆ ਹੋਵੇ ? ਜਾਂ ਤੁਹਾਡੇ ਚੋ ਕੋਈ ਦੇਸ਼ਭਗਤ ਹੋ ਗਿਆ ਹੋਵੇ
ਜਾਂ ਫਿਰ ਉਹਨੇ ਤੁਹਾਡੇ ਅੱਗੇ ਛੋਟਾ ਹਾਥੀ ਭੇਜਿਆ ਧੱਕੇ ਨਾਲ ਕਿ ਚਲੋ ਨਕੋਦਰ ਨੂੰ ਲੋਕ ਆਪਣੀ ਮਰਜੀ ਨਾਲ ਜਾਂਦੇ ਆ ਫਿਰ ਵੀ ਮੰਨ ਲਿਆ ਕਿ ਨਕੋਦਰ ਨੂੰ ਉਸਨੇ ਤੋਰਤੇ ਸਰਸੇ ਬਿਆਸ ਨੂਰਮਹਿਲ ਵੀ ਉਹਨੇ ਤੋਰੇ ਆ? ਦੱਸੋ।।। ਅਸਲੀ ਕਾਰਨ ਹੋਰ ਆ ਆਪਣੇ ਧਰਮ ਨੂੰ ਖੋਰਾ ਲੱਗਣ ਦੇ ਜੇ ਪਤਾ ਕਰਨਾ ਤਾਂ ਕਿਤਾਬ “ਤੇ ਸਿੱਖ ਵੀ ਨਿਗਲਿਆ ਗਿਆ ਪੜ ਲਿਉ “ਵੈਸੇ ਉਹ ਬੈਨ ਆਂ
ਗੱਲ ਕੇਪੀ ਐਸ ਗਿੱਲ ਦੀ ਆਪਣੀ ਦੂਰ ਦੀ ਰਿਸ਼ਤੇ ਦਾਰੀ ਚੋ ਜਾਂ ਕੋਈ ਮਿੱਤਰ ਪੁਲਿਸ ਅਫਸਰ ਹੋਵੇ ਆਪਣੀ ਜਨਤਾ ਆਪ ਹੀ ਅਫਸਰ ਬਣ ਜਾਂਦੀ ਜਦੋਂ ਰੋਜ ਪੁਲਸੀਏ ਬੇਰੁਜਗਾਰਾਂ ਤੇ ਕਿਸਾਨ ਯੀਨੀਅਨ ਤੇ ਡਾਂਗ ਫੇਰਦੇ ਗੁਰੂ ਸਹਿਬ ਦੀ ਬੇ ਅਦਬੀ ਤੇ ਗੋਲੀ ਚਲਾਈ ਉਦੋਂ ਤੁਸੀਂ ਕਿਨਿੰਆ ਨੇ ਪੁਲਸੀਏ ਯਾਰਾਂ ਦਾ ਰਿਸਤੇਦਾਰਾਂ ਦਾ ਭਾਂਡਾ ਤਿਆਗਿਆ ਜੇ ਕੀਤੀ ਕੋਈ ਕੁਰਬਾਨੀ ਤਾਂ ਦੱਸ ਦਿਉ ….
ਹੁਣ ਆਉਂਨੇ ਆ ਗਾਣਿਆ ਵੱਲ ਗੁਰਸ਼ਬਦ ਦਾ ਗੀਤਕਾਰੀਆਂ ਸੁਣ ਕੇ ਜਾਂ ਸਾਡਾ ਗਾਉਣ ਵਾਲਿਆ ਵੀਰਾ ਸੁਣਕੇ ਕਿੰਨੇ ਬੰਦਿਆਂ ਨੇ ਸੁਥਰੇ ਗਾਣੇ ਸੁਣਨ ਦਾ ਪਰਣ ਕੀਤਾ ਪੈਸੇ ਅਸੀਂ ਕੋਲੋਂ ਲਾਏ ਕੁਝ ਵੀਰਾਂ ਨੇ ਵਾਹ ਵਾਹ ਦਿੱਤੀ ਅਸੀਂ ਖੁਸ਼ ਹੋਗੇ ਪਰ ਲੱਖਾਂ ਲਾਕੇ ਵਾਹ ਵਾਹ ਨਾਲ ਢਿੱਡ ਭਰਦੇ ਸੁਣੇ ਆ ਕਿਤੇ? ਜਾਂ ਜੇ ਕਿਸੇ ਚਿੰਤਕ ਨੇ ਜੋ ਪੰਜਾਬੀ ਬਾਰੇ ਰੋਜ ਅਖਬਾਰਾਂ ਚ ਪਿੱਟ ਸਿਆਪਾ ਕਰਦੇ ਕਿ ਸਭਿਆਚਾਰ ਤਾਂ ਗਿਆ ਸੀ ਬਸ ਜੇ ਅਸੀ ਨਾ ਹੁੰਦੇ ਫੋਨ ਕਰਕੇ ਸ਼ਾਸਾਸ਼ ਵੀ ਕਹੀ ਹੋਵੇ ਬਾਂਹ ਖੜੀ ਕਰਿਉ ਦੇਣਦਾਰ ਹੋਵਾਂਗੇ
ਮੁੱਕਦੀ ਗੱਲ ਆ ਦੁਨੀਆਂ ਸਵਾਦ ਕੁਟਦੀ ਫਿਰਦੀ ਆ ਸਿਰਫ ਆਪਣੇ ਲੋਟ ਦੇਖਦੀ ਆ ਕੋਈ ਕਿਸੇ ਦੀ ਨਹੀਂ ਮੰਨਦਾ ਫੇਸਬੁਕੀਏ ਬੁੱਧੀਜੀਵੀ ਬਹੁਤਿਆਂ ਨੂੰ ਮੈਂ ਨਿੱਜੀ ਵੀ ਜਾਣਦਾਂ ਪੋਸਟ ਪਾਉਣ ਵੇਲੇ ਤਾਂ ਫਿਲਾਸਫਰ ਹੁੰਦੇ ਆਥਣੇ ਪੈੱਗ ਲਾਕੇ ਚੇਤਾ ਨਹੀਂ ਰਹਿੰਦਾ ਘਰ ਦਾ ਰਾਹ ….ਹੋਰ ਵੀ ਬੜਾ ਕੁਝ ਆ ਬਸ ਇਹੀ ਬੇਨਤੀ ਕਰਦਾਂ ਕਿ ਹਰ ਚੰਗੇ ਨੂੰ ਚੰਗਾ ਕਹਿਣਾ ਸਿੱਖੋ ਸੰਗੀਤਕ ਲਾਈਨ ਚ ਸਾਰਾ ਕੁਝ ਆਪਣੀ ਮਰਜੀ ਦਾ ਨਹੀ ਹੁੰਦਾ ਬਹੁਤ ਮਜਬੂਰੀਆਂ ਹੁੰਦੀਆ ਆਪਣਾ ਆਪ ਸੁਧਾਰੋ ਆਲਾ ਦੁਆਲਾ ਆਪੇ ਸੁਧਰ ਜਾਊ ।।।।।।।
ਯਾਦ ਰੱਖੋ ਗੁਰਦਾਸ ਮਾਨ ਜਿਹਾ ਗਵੱਈਆ ਸੌ ਸਾਲ ਨਹੀ ਜੰਮਣਾ …..ਤੇ ਪੰਜਾਬ ਜਿਹਾ ਗੀਤ ਗਾਉਣ ਦਾ ਹੌਸਲਾ ਵੀ ਗੁਰਦਾਸ ਕਰ ਸਕਦਾ
ਇੱਕ ਬੇਨਤੀ ਹੋਰ ਆ ਜੇ ਕਿਸੇ ਸਾਰਥਕ ਬਹਿਸ ਕਰਨੀ ਹੋਵੇ ਫੋਨ ਕਰ ਲਿਉ ਨੰਬਰ ਆਈ ਡੀ ਹੈਗਾ ਗਲਤ ਫਹਿਮੀਆਂ ਚੱਕ ਦਿਉਂਗਾ ਲੋਜਿਕ ਦੇ ਆਧਾਰ ਤੇ ਬਾਕੀ ਜੇ ਕਿਸੇ ਨੇ ਉਹ ਗੱਲ ਕਰਨੀਂ ਆ ਕਿ “ਆਟਾ ਗੁੰਨਦੀ ਹਿੱਲਦੀ ਆ” ਫਿਰ ਤੁਸੀਂ ਆਪਣੇ ਘਰੇ ਅਸੀਂ ਆਪਣੇ ……
ਗੁਸਤਾਖ ਜੁਬਾਨ
ਸਿੱਧੂ ਸਰਬਜੀਤ
COMMENTS