ਕੋਈ ਸਮਾਂ ਸੀ ਲੋਕੀਂ ਰੀਵਿਊ ਪੜ ਕੇ ਫਿਲਮ ਦੇਖਣ ਜਾਇਆ ਕਰਦੇ ਸਨ ਪਰ ਹੁਣ ਉਹ ਗੱਲ ਨਹੀਂ ਰਹੀ....ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਕਬੂਲਦਿਆਂ ਪੰਜਾਬੀ ਫ਼ਿਲਮਕਾਰਾਂ ਨੇ ਇੱਕ ਨਵੀਂ ਰਣ-ਨੀਤ
ਕੋਈ ਸਮਾਂ ਸੀ ਲੋਕੀਂ ਰੀਵਿਊ ਪੜ ਕੇ ਫਿਲਮ ਦੇਖਣ ਜਾਇਆ ਕਰਦੇ ਸਨ ਪਰ ਹੁਣ ਉਹ ਗੱਲ ਨਹੀਂ ਰਹੀ….ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਕਬੂਲਦਿਆਂ ਪੰਜਾਬੀ ਫ਼ਿਲਮਕਾਰਾਂ ਨੇ ਇੱਕ ਨਵੀਂ ਰਣ-ਨੀਤੀ ਆਪਣਾ ਲਈ ਹੈ……ਸੋਸ਼ਲ ਮੀਡੀਆ ਤੇ ਚੱਲਦੀਆਂ ਕਈ ਅਹਿਮ ਸਾਈਟਾਂ ਨੂੰ ਮਾਮੂਲੀ ਰਕਮਾਂ ਦੇ ਕੇ ਪੇਡ ਰੀਵਿਊ ਲਿਖਵਾਏ ਜਾ ਰਹੇ ਹਨ…..ਆਪਣਾ ਤੋਰੀ ਫੁਲਕਾ ਚਾਲੂ ਰੱਖਣ ਦੀ ਖਾਤਿਰ ਇਹ ਸਾਈਟਾਂ ਹਰ ਛੋਟੀ ਮੋਟੀ ਔਫਿਰ ਖੁਸ਼ੀ ਖੁਸ਼ੀ ਕਬੂਲ ਕਰ ਰਹੀਆਂ ਹਨ.
ਕਈ ਪੰਜਾਬੀ ਕਲਾਕਾਰ ਤੇ ਫਿਲਮਕਾਰ ਆਪਣੀ ਹਉਮੈ ਦਾ ਤੁਰਲਾ ਉੱਚਾ ਰੱਖਣ ‘ਤੇ ਸ਼ਰੀਕੇ ‘ਚ ਆਪਣੀ ਬੱਲੇ ਬੱਲੇ ਕਰਵਾਉਣ ਲਈ ਯੂ ਟਿਊਬ ਦੇ ਵਿਊਜ਼ ਤਾਂ ਖਰੀਦ ਹੀ ਰਹੇ ਸਨ, ਹੁਣ ਪੰਜਾਬੀ ਫ਼ਿਲਮਾਂ ਤੇ ਕਲਾਕਾਰੀ ਨਾਲ ਸਬੰਧਤ ਇਹਨਾਂ ਪੰਜਾਬੀ ਸੋਸ਼ਲ ਸਾਈਟਸ ਨੂੰ ਬੁਰਕੀਆਂ ਪਾ ਕੇ ਆਪਣੇ ਲਈ ਪੂਛ ਹਿਲਾਉਣ ਦੀ ਆਦਤ ਪਾਈ ਜਾ ਰਹੀ ਹੈ.
ਇਹੀ ਨਹੀਂ ਕਿਸੇ ਦੂਜੇ ਕਲਾਕਾਰ ਨੂੰ ਨੀਵਾਂ ਦਿਖਾਉਣ ਲਈ ਵੀ ਇਹੀ ਹਰਬਾ ਵਰਤਿਆ ਜਾ ਰਿਹਾ ਹੈ.
ਨੋਟ: ‘ਪੰਜਾਬ ਵਿਯਨ’ ਦਾ ਔਫਿਸ ਕੈਨੇਡਾ ‘ਚ ਹੈ ਤੇ ਪੰਜਾਬੀ ਫਿਲਮਕਾਰ ਕੈਨੇਡਾ ਤੱਕ ਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ.ਫਿਲਮ ਪ੍ਰਮੋਸ਼ਨ ਦੇ ਨਾਮ ਥੱਲੇ ਹੋ ਰਹੇ ਇਸ ਗੋਰਖ ਧੰਦੇ ਬਾਰੇ ਆਉਣ ਵਾਲੇ ਦਿਨਾਂ ‘ਚ ਇਹਨਾਂ ਕਾਲਮਾਂ ‘ਚ ਵਿਸਥਾਰਿਤ ਜਾਣਕਾਰੀ ਦਿੱਤੀ ਜਾਵੇਗੀ.
COMMENTS