ਗੁਰਿੱਕ ਮਾਨ ਨੇ ਕੁੱਜੇ 'ਚ ਸਮੁੰਦਰ ਬੰਦ ਕੀਤਾ ਜੇ ਤੁਸੀਂ ਅਜੇ 'ਮਿੱਤਰ ਪਿਆਰੇ ਨੂੰ' ਦੀ ਵੀਡੀਓ ਨਹੀਂ ਦੇਖੀ ਤਾਂ ਇੱਕ ਵਾਰੀ ਜ਼ਰੂਰ ਦੇਖੋ.....ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ
ਗੁਰਿੱਕ ਮਾਨ ਨੇ ਕੁੱਜੇ ‘ਚ ਸਮੁੰਦਰ ਬੰਦ ਕੀਤਾ
ਜੇ ਤੁਸੀਂ ਅਜੇ ‘ਮਿੱਤਰ ਪਿਆਰੇ ਨੂੰ’ ਦੀ ਵੀਡੀਓ ਨਹੀਂ ਦੇਖੀ ਤਾਂ ਇੱਕ ਵਾਰੀ ਜ਼ਰੂਰ ਦੇਖੋ…..ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ…ਗੁਰਦਾਸ ਮਾਨ ਦੇ ਫ਼ਰਜ਼ੰਦ ‘ਗੁਰਿਕ ਮਾਨ’ ਨੇ.ਧਰਮਾਂ ਅਤੇ ਸਿਆਸਤਾਂ ਦੀ ਭੇਟ ਚੜੇ ਇੱਕ ਆਮ ਆਦਮੀ ਦੀ ਕਹਾਣੀ ਹੈ ‘ਮਿੱਤਰ ਪਿਆਰੇ ਨੂੰ’……ਗੁਰੂ ਗੋਬਿੰਦ ਸਿੰਘ ਜੀ ਦੀ ਇਸ ਰਚਨਾ ਨੂੰ ਗੁਰਦਾਸ ਮਾਨ ਨੇ ਜਿਸ ਅੰਦਾਜ਼ ‘ਚ ਗਾਇਆ ਹੈ,ਤੁਹਾਡੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ……ਪਰ ਸਭ ਤੋਂ ਵਿਲੱਖਣ ਹੈ ਇਸ ਮਹਾਨ ਰਚਨਾ ਦੀ ਪੇਸ਼ਕਾਰੀ. 1947, 1984 ਅਤੇ ਨਿੱਤ ਦਿਹਾੜੇ ਧਰਮ ਦੇ ਨਾਂ ਤੇ ਹੁੰਦੇ ਮਨੁੱਖਤਾ ਦੇ ਕਤਲੇਆਮ ਦੇ ਦਰਦ ਨੂੰ 5 ਮਿੰਟ ਦੇ ਵੀਡੀਓ ਰਾਹੀਂ ਪਰਦੇ ‘ਤੇ ਜਿਸ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ,ਉਹ ਤੁਹਾਡੇ ਲੂੰ ਕੰਡੇ ਖੜੇ ਕਰ ਦਿੰਦਾ ਹੈ.
ਜੇ ਤੁਸੀਂ ਹੁਣ ਤੱਕ ਬੇਤੁਕੇ-ਬੇ-ਮਾਇਨੇ ਪੰਜਾਬੀ ਵੀਡੀਓ ਦੇਖ ਦੇਖ ਅੱਕ ਚੁੱਕੇ ਹੋ ਤਾਂ ਇਹ ਵੀਡੀਓ ਜਰੂਰ ਦੇਖੋ…ਜੇ ਅੱਖ ਨਮ ਨਾਂ ਹੋਈ ਤਾਂ ਸਾਡਾ ਨਾਮ ਬਦਲ ਦਿਓ….
ਸਾਡੀ ਗੁਰਦਾਸ ਮਾਨ ਸਾਬ੍ਹ ਅੱਗੇ ਪੁਰਜ਼ੋਰ ਸਿਫਾਰਸ਼ ਦਾ ਹੈ ਕਿ ਗੁਰਿੱਕ ਨੂੰ ਆਪਣੀ ਅਗਲੀ ਫਿਲਮ ਦੀ ਵਾਂਗ ਡੋਰ ਜ਼ਰੂਰ ਸੰਭਾਲੋ.
ਸਾਨੂੰ ਪਤੈ ਕਿ ‘ਮਿੱਤਰ ਪਿਆਰੇ ਨੂੰ’ ਬਾਰੇ ਵੀ ਕਈ ਨਿੰਦਕ ਆਪਣੀਆਂ ਕਲਮਾਂ ਤਿੱਖੀਆਂ ਕਰ ਰਹੇ ਹੋਣਗੇ….ਅੱਜ ਸਵੇਰੇ ਹੀ ਇੱਕ ਸੱਜਣ ਦਾ ਫੋਨ ਆਇਆ ਕਿ ‘ਬਾਈ ਜੀ ਗੁਰਦਾਸ ਮਾਨ ਦਾ ਨਵਾਂ ਗਾਣਾ ਸੁਣਿਆਂ ?’
ਮੈਂ ਕਿਹਾ ਭਾਜੀ ਗਾਣਾਂ ਨਹੀਂ ਸ਼ਬਦ ਹੈ-
ਉਹ ਤਾਂ ਮੈਨੂੰ ਵੀ ਪਤੈ ਪਰ ਇਹ ਮਸਤਾਂ ਦੇ ਜਾਣ ਵਾਲੇ ਨੂੰ ਗੁਰਬਾਣੀ ਦਾ ਕੀ ਪਤੈ?
ਪਰ ਮੈਨੂੰ ਤਾਂ ਲਗਦਾ ਉਹਨੂੰ ਤੁਹਾਡੇ ਸਾਡੇ ਨਾਲੋਂ ਜਿਆਦਾ ਪਤੈ!
“ਕਾਹਦਾ ਪਤਾ ਉਹ ਤਾਂ ਗਲਤ ਬੋਲ ਰਿਹਾ ਸੁਣਿਆਂ ਨੀ ““ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।”
ਇਥੇ ਉਹ ਨਾਗ ਨਿਵਾਸਾਂ ਦਾ ਰਹਿਣਾ ਕਹਿ ਰਿਹਾ ਹੈ ਜਦ ਕਿ ਨਾਗ ਨਿਵਾਸਾਂ ਦੇ ਰਹਿਣਾਂ ਹੈ….ਇਹਦੇ ਲਈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ”
ਨਮ ਹੋਈਆਂ ਅੱਖਾਂ ਨੂੰ ਪੂੰਝਦਿਆਂ ਹੋਇਆਂ ਮੇਰਾ ਦਿਲ ਕੀਤਾ ਕਿ ਮੈਂ ਦੋਹੱਥੜੀ ਪਿੱਟਾਂ….ਦਿਨੋਂ ਦਿਨ ਸੌੜੀ ਹੁੰਦੀ ਜਾ ਰਹੀ ਲੋਕਾਂ ਦੀ ਕੱਟੜ ਸੋਚ ਨੂੰ ਪਰ ਵੀਡੀਓ ਵਿਚਲੇ ਬਜ਼ੁਰਗ ਗੁਰਦਾਸ ਦੇ ਆਸੇ ਪਾਸੇ ਵਾਪਰ ਰਹੇ ਵਰਤਾਰੇ ਨੂੰ ਦੇਖ ਮੈਂ ਧਾਹੀਂ ਰੋ ਪਿਆ.
(ਸਤਵੀਰ )
_______________________________________________
ਮੇਰੀ ਜ਼ਾਤ ਵੀ ਮਿੱਟੀ ਤੇ ਮੇਰੇ ਗਲ਼ ਮਿੱਟੀ ਦਾ ਬਾਣਾ..
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਬਲ ਮਿੱਟੀ ਖਾਣਾ..!!!
ਇਹ ਵੀਡੀੳ ਵਿੱਚੋਂ ਮੈਨੂੰ ਹਰ ਕਿਤੇ ਗੁਰਇੱਕ ਮਾਨ ਹੀ ਦਿਸਿਆ। ੳਸ ਦੇ ਗੱਲ ਕਹਿਣ ਦਾ ਅੰਦਾਜ਼ ਵੇਖੋ – ਲੱਗਭਗ ਇੱਕ ਸਦੀ ਦਿਖਾ ਗਿਆ। ਪੰਜਾਬ ਦੀਆਂ ਦੋਵੇਂ ਅੱਖਾ ਦੇ ਦੋਵੇਂ ਜ਼ਖਮ ( 1947 , 1984 ) ਇੰਝ ਬਿਆਨ ਕਰ ਕੇ ਗਿਆ ਜਿਵੇਂ ਗੁਰਦਾਸ ਮਾਨ ਦਾ ਕਿਰਦਾਰ ੳਸ ਨੇ ਖੁੱਦ ਝੱਲਿਆ ਹੋਵੇ। ਮੈਂ ਇਸ ਤੋਂ ਸੋਹਣਾਂ ਵਿਡਿੳ ਡਰੈਕਟਰ ਨਹੀ ਦੇਖਿਆ ਪੰਜਾਬ ਕੋਲ਼ੇ ਅਤੇ ਬਾ-ਸ਼ਰਤ ਕਹਿੰਦਾ ਹਾਂ ਕਿ ਬਾ-ਕਮਾਲ ਤੋਂ ਵੀ ਕਮਾਲ ਦਾ ਫਿਲਮ ਡਰੈਕਟ ਮਿਲ਼ਣ ਜਾ ਰਿਹੈ ਪੰਜਾਬ ਨੂੰ ਜੇ ੳਸ ਨੇ ਆਪਣਾ ਰੰਗ ਨਾ ਛੱਡਿਆ।
ਜੀ ਵੇ ਸੋਹਣਿਆ ਜੀ
ਚਾਹੇ ਕਿਸੇ ਦਾ ਹੋਕੇ ਜੀ….
COMMENTS