ਫਿਲਮ ਨੂੰ ਜਿਸ ਢੰਗ ਨਾਲ ਪ੍ਰਚਾਰਿਆ ਗਿਆ ਹੈ ਫਿਲਮ 'ਚ ਉਹੋ ਜਿਹਾ ਕੱਖ ਨੀ..... ਹਰਭਜਨ ਮਾਨ : ਕੈਰੀਅਰ ਦੀ ਸਭ ਤੋਂ ਮਾੜੀ ਫਿਲਮ. ਸਟੋਰੀ : ਜਮ੍ਹਾ ਈ ਲਿੱਦ ਸਕ੍ਰੀਨ ਪਲੇ ਤੇ ਡਾਇਲਾਗ
ਫਿਲਮ ਨੂੰ ਜਿਸ ਢੰਗ ਨਾਲ ਪ੍ਰਚਾਰਿਆ ਗਿਆ ਹੈ ਫਿਲਮ ‘ਚ ਉਹੋ ਜਿਹਾ ਕੱਖ ਨੀ…..
ਹਰਭਜਨ ਮਾਨ : ਕੈਰੀਅਰ ਦੀ ਸਭ ਤੋਂ ਮਾੜੀ ਫਿਲਮ.
ਸਟੋਰੀ : ਜਮ੍ਹਾ ਈ ਲਿੱਦ
ਸਕ੍ਰੀਨ ਪਲੇ ਤੇ ਡਾਇਲਾਗ : ਪੂਰੀ ਕੁੱਕੜ-ਖੇਹ
ਮਿਊਜ਼ਿਕ : ਨਾਂ ਸਿਰ ਨਾਂ ਪੈਰ
ਬੌਕਸ ਔਫਿਸ: ਪਹਿਲੇ ਦਿਨ 5-10 ਫੀਸਦੀ ਅੱਕੂਪੈਂਸੀ
ਨਿਚੋੜ : ਮਹਾਂ ਰੱਦੀ
ਸਲਾਹ ਫਿਲਮ ਦੇ ਨਿਰਦੇਸ਼ਕ ਨੂੰ : “ਜਨਾਬ ਬੁੜ੍ਹੀਆਂ ਤੋਂ ਚੋਰ ਨੀ ਮਰਾਈਦੇ”
ਲਗਦੈ ਮਾਨ ਸਾਬ੍ਹ ਲੋਕਾਂ ਦੀ ਨਬਜ਼ ਪਛਾਨਣੀ ਭੁੱਲ ਗਏ ਹਨ,ਮੋਗਿਓਂ ਵੈਦ ਮੰਗਵਾਉਣਾ ਪੈਣਾ….ਮਾਨ ਸਾਬ੍ ਪੰਜਬੀ ਸਿਨਮੇ ‘ਚ ਤੁਹਾਡਾ ਵਿਲੱਖਣ ਨਾਂਅ ਹੈ…ਪੰਜਬੀ ਸਿਨਮੇ ਨੂੰ ਪੱਕੇ ਪੈਰੀਂ ਕਰਨ ‘ਚ ਤੁਹਾਡੀ ਦੇਣ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ….ਪਰ ਮਿੰਨਤ ਵਾਲੀ ਗੱਲ ਹੈ ਕਿ ਸਮੇਂ ਦੀ ਨਬਜ਼ ਪਛਾਂਣੋ…..ਐਹੋ ਜਿਹੀਆਂ ਨਖਿੱਧ ਫਿਲਮਾਂ ਖੁਣੋਂ ਕਿਹੜਾ ਗੱਡਾ ਖੜਾ?……ਆਪਣਾ ਵੀ ਮੌਜੂ ਬਣਾਉਦੇ ਓ ਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਠਿੱਠ ਕਰਦੇ ਓ……ਏਹੋ ਜਿਹੀਆਂ ਫਿਲਮਾਂ ਕਰਦੇ ਰਹੋਗੇ ਤਾ ਤੁਹਾਡੇ ਫਿਲਮ ਕੈਰੀਅਰ ਦਾ ਘੋਰੜੂ ਵੱਜਦਿਆਂ ਦੇਰ ਨੀ ਲੱਗਣੀਂ.
COMMENTS