ਬਾਈ ਰਾਜ ਬਰਾੜ ਬੇਵਖਤਾ ਤੁਰ ਗਿਆ ਜਦ ਰਾਜ ਬਰਾੜ ਦੇ ਸਿਰਫ ਗੀਤਾਂ ਨਾਲ ਸਾਂਝ ਸੀ ਉਦੋਂ ਤੱਕ ਮੇਰੇ ਲਈ ਉਹ ਇਕ ਰਾਜ ਬਰਾੜ ਸੀ ਤੇ ਜਦੋਂ ਮੈਂ ਇਸ ਖੇਤਰ ਚ ਆਇਆ ਚ ਸਾਡਾ ਮੇਲ ਜੋਲ ਆਉਣ ਜ
ਬਾਈ ਰਾਜ ਬਰਾੜ ਬੇਵਖਤਾ ਤੁਰ ਗਿਆ
ਜਦ ਰਾਜ ਬਰਾੜ ਦੇ ਸਿਰਫ ਗੀਤਾਂ ਨਾਲ ਸਾਂਝ ਸੀ ਉਦੋਂ ਤੱਕ ਮੇਰੇ ਲਈ ਉਹ ਇਕ ਰਾਜ ਬਰਾੜ ਸੀ ਤੇ ਜਦੋਂ ਮੈਂ ਇਸ ਖੇਤਰ ਚ ਆਇਆ ਚ ਸਾਡਾ ਮੇਲ ਜੋਲ ਆਉਣ ਜਾਣ ਵੱਧਦਾ ਗਿਆ ਤਾਂ ਰਾਜ ਬਰਾੜ ਬਾਈ ਬਣ ਗਿਆ , ਅਸੀ ਜੇ ਮਿਲਦੇ ਤਾਂ ਕਿੰਨੇ ਕਿੰਨੇ ਦਿਨ ਲਗਾਤਾਰ ਮਿਲਦੇ ਰਹਿੰਦੇ ਤੇ ਜੇ ਨਾ ਮਿਲਦੇ ਤਾਂ ਕਿੰਨੇ ਹੀ ਦਿਨ ਨਾ ਮਿਲਦੇ , ਫਿਰ ਬਾਈ ਨੇ ਕਹਿਣਾ ਤੂੰ ਯਾਰ ਗੁਆਚ ਜਾਨਾ ਤੈਨੂੰ ਲੱਭਣਾ ਬੜਾ ਔਖਾ , ਪਰ ਬਾਈ ਆਪ ਗੁਆਚ ਗਿਆ ਕਿਤੋਂ ਵੀ ਨਹੀ ਲੱਭਣਾ , ਅਸੀ ਕਿੰਨੇ ਹੀ ਗੀਤਾਂ ਦੇ ਫਿਲਮਾਂਕਣ ਦੀਆਂ ਸਲਾਹਾਂ ਕਰਦੇ ਰਹਿੰਦੇ ਤਰੀਕਾਂ ਮਿੱਥਦੇ ਰਹਿੰਦੇ ਪਰ ਅਸੀ ਦੋਵੇਂ ਆਲਸੀ , ਦੋਵਾਂ ਦੀਆਂ ਸਲਾਹਾਂ ਵਿੱਚ ਵਿਚਾਲੇ ਹੱੀ ਰਹਿ ਗਈਆਂ , ਬਹੁਤ ਵਾਰ ਇਹ ਸਲਾਹਾਂ ਵੀ ਕੀਤੀਆਂ ਕਿ ਬਾਈ ਦੇ ਪਿੰਡ ‘ਮੱਲਕੇ’ ਜਾਕੇ ਗੀਤ ਸ਼ੂਟ ਕਰਾਂਗੇ , ਕਦੇ ਸੋਚਿਆ ਹੀ ਨਹੀ ਸੀ ਕਿ ਖਾਮੋਸ਼ ਹੋਏ ਚੁੱਪ ਚੁੱਪੀਤੇ ਹੋਏ ਬਾਈ ਨੂੰ ਇਸ ਤਰਾਂ ਕੂਕਾਂ ਰੌਲੇ ਵਿੱਚ ਪਿੰਡ ਛੱਡ ਕੇ ਆਉਣਾ ਪੈ ਸਕਦਾ
ਬਾਈ ਅਸਲ ਚ ਕਲਾਕਾਰ ਸੀ ,
ਉਹ ਕਿੱਥੋਂ ਤੁਰਿਆ ਸੀ ਕਿੱਥੇ ਪਹੁੰਚਿਆ ਸੀ ਤੇ ਫਿਰ ਕਿੱਥੇ ਆ ਪਹੁੰਚਿਆ ਸੀ ,
ਉਹ ਸਿਰੇ ਦਾ ਸਾਰੀ ਇੰਡਸਟਰੀ ਚੋਂ ਸਭ ਤੋਂ ਵੱਧ ਕਰੀਏਟਵ ਕਲਾਕਾਰ ਸੀ ,
ਉਹਨੇਜਿੰਦਗੀ ਭਰ ਰਿਸਕ ਲਏ ਕਦੇ ਅਨੀਤਾ ਸਮਾਣਾ ਨਾਲ ਜਦ ਦੌਗਾਣਿਆਂ ਦੀ ਰੀਲ ਕੱਢੀ ਤਾਂ ਦੇਸੀ ਪੌਪ ਦਾ ਕਿੰਗ ਬਣ ਗਿਆ , ਉਹਨੇ ਦੌਗਾਣਿਆਂ ਨੂੰ ਨਵੀਂ ਦਿਸ਼ਾ ਦਿੱਤੀ , ਲੋਕ ਸਭਾ ਤੇ ਸਰਪੰਚੀ ਵਰਗੇ ਗੀਤਾਂ ਨਾਲ ਭ੍ਰਿਸ਼ਟ ਲੋਕਾਂ ‘ਤੇ ਕਟਾਖਸ਼ ਮਾਰਿਆ ਤੇ ਫਿਰ ਬਾਈ ਨੇ ਹਨੀ ਸਿੰਘ ਨਾਲ ਰਿਸਕ ਲਿਆ, ਇਹਨਾਂ ਰਿਸਕਾਂ ਨੇ ਉਹਨੂੰ ਸਫਲਤਾ ਬਖਸ਼ੀ , ਉਹਨੇ ਜਦ ਉਦਾਸ ਗੀਤਾਂ ਚ ਰਿਸਕ ਲਿਆ ਤਾਂ ਗੀਤਾਂ ਦੀ ਰਾਣੀ ਨੇ ਝੰਡੇ ਗੱਡੇ , ਇਹਨਾਂ ਰਿਸਕਾਂ ਕਰਕੇ ਹੀ ਉਹਨੇ ਜਵਾਨੀ ਜਿੰਦਾਬਾਦ ਫਿਲਮ ਬਣਾਈ ਤਾਂ ਇਹ ਰਿਸਕ ਨੇ ਉਹਨੂੰ ਧੋਬੀ ਪਲਟਾ ਮਾਰਿਆ ….
ਮੇਰਾ ਖਿਅਾਲ ਹੈ ੳੁਹ ਪਹਿਲਾ ਗੀਤਕਾਰ ਹੈ ਜਿਸਨੇ ਗਾਿੲਕ ਬਣਨ ਦਾ ਰਿਸਕ ਲਿਅਾ ਤੇ ਸਫਲ ਹੋਿੲਅਾ ,
ਜਦ ਉਹਦੀ ਸਫਲਤਾ ਦੀ ਤੂਤੀ ਬੋਲੀ ਤਾਂ ਉਹਨੇ ਆਪਣੇ ਮਿੱਤਰਾਂ ਤੇ ਪਿੰਡ ਦੇ ਮੰਡਿਆਂਂ ਨੂੰ ਨਾਲ ਲੈਕੇ ਟੀਮ ਮਿਊਜਕ ਖੜੀ ਕੀਤੀ ,
ਉਹ ਸਟਾਰ ਮੇਕਰ ਰਿਹਾ , ਉਹ ਖੁਦ ਗੀਤਕਾਰ ਹੁੰਦਿਆਂ ਵੀ , ਇਕਲੌਤਾ ਗਾਇਕ ਹੈ ਜਿਸਨੇ ਸਭ ਤੋਂ ਵੱਧ ਨਵੇਂ ਗੀਤਕਾਰਾਂ ਦੇ ਗੀਤ ਗਾਏ ਤੇ ਸਫਲ ਹੋਏ ,
ਨਵੇਂ ਵਰੇ ‘ਤੇ ਮਨ ਡਾਹਢਾ ਹੀ ੳੁਦਾਸ ਹੈ , ਹੱਸਕੇ ਜੱਫੀ ਪਾਕੇ ਮਿਲਣ ਵਾਲੇ ਸਦਾ ਲੲੀ ਖਾਮੋਸ਼ ਹੋੲੇਬਬਾੲੀ ਨੂੰ ਅਖੀਰੀ ਵਾਰ ਬਾਹਾਂ ਚ ਲੈਕੇ ਰੋਿੲਅਾਂ ਹਾਂ ,
ਜੋ ਹੋਿੲਅਾ ਿੲਹੀ ਸੱਚ ਹੈ ਪਰ ਬਾੲੀ ਦੇ ਗੀਤ ਸਾਰੀ ੳੁਮਰ ਰਵਾੳੁਂਦੇ ਰਹਿਣਗੇ …
ਚੰਗਾ ਬਾਈ ਅਲਵਿਦਾ ਤੈਨੂੰ
ਅਸੀ ਯਾਦ ਕਰਦੇ ਰਹਾਂਗੇ
ਕਿੰਝ ਆਖਾਂ ਤੈਨੂੰ ਅਲਵਿਦਾ ਜਿਉਣ ਜੋਗਿਆ ਵੇ ਤੇਰੇ ਬਿਨਾਂ ਜੀਅ ਲੱਗਣਾ ਨਹੀ…
ਤੁਸੀ ਆਉਣਾ ਨਹੀ ਮੁੜਕੇ ਪਿੰਡ ਮੱਲਕੇ ਪਰ ਅਸੀ ਰਾਹਾਂ ਤੱਕ ਤੱਕ ਰੱਜਣਾ ਨਹੀਂ…
ਅਲਵਿਦਾ ਸਟਾਰ ਮੇਕਰ , ਟਰੈਂਡ ਸੈਟਰ , ਮੋਸਟ ਕਰੇੲਟਿਵ ਕਲਾਕਾਰ ਵੱਡੇ ਬਾਈ ਰਾਜ ਬਰਾੜ !
(Stalinveer Singh)
https://www.facebook.com/stalinveer.singh?fref=nf
COMMENTS