HomeSlider

ਓਹ ਮਾਈ ਗੌਡ ਦਾ ਐਡਮਿੰਟਨ ਵਾਲਾ ਸ਼ੋਅ ਵੀ ਹੋਇਆ ਸੋਲਡ ਆਊਟ

ਹੰਝੂਆਂ ਦਾ ਹੜ੍ਹ ਰੋਕ ਕੇ ਹਾਸੇ ਵੰਡ ਰਿਹੈ : ਕਰਮਜੀਤ ਅਨਮੋਲ ਕਰਮਜੀਤ ਅਨਮੋਲ ਵਲੋਂ ਡਾਇਰੈਕਟ ਕੀਤਾ ਸਟੇਜ ਪਲੇ 'ਓਹ ਮਾਈ ਗੌਡ'ਇਸ ਵੇਲੇ ਕੈਨੇਡਾ ਭਰ 'ਚ ਧੁੱਮਾਂ ਪਾ ਰਿਹਾ ਹੈ.ਕਨੇਡਾ

ਅੱਖਾਂ ਨਮ ਹੋ ਜਾਣਗੀਆਂ ਇਹ ਵੀਡੀਓ ਦੇਖ ਕੇ : ‘ਮਿੱਤਰ ਪਿਆਰੇ ਨੂੰ’
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
Punjabi Movie Review: Laavaan Phere

ਹੰਝੂਆਂ ਦਾ ਹੜ੍ਹ ਰੋਕ ਕੇ ਹਾਸੇ ਵੰਡ ਰਿਹੈ : ਕਰਮਜੀਤ ਅਨਮੋਲ

ohmygod
ਕਰਮਜੀਤ ਅਨਮੋਲ ਵਲੋਂ ਡਾਇਰੈਕਟ ਕੀਤਾ ਸਟੇਜ ਪਲੇ ‘ਓਹ ਮਾਈ ਗੌਡ’ਇਸ ਵੇਲੇ ਕੈਨੇਡਾ ਭਰ ‘ਚ ਧੁੱਮਾਂ ਪਾ ਰਿਹਾ ਹੈ.ਕਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਹੁਣ ਤੱਕ ਹੋਏ ਸਾਰੇ ਸ਼ੋਜ਼ ਸੋਲਡ ਹਾਊਸ ਹੋਏ ਹਨ.ਇਸੇ ਕੜੀ ਦਾ ਅਗਲਾ ਸ਼ੋ ਕਲ ਨੂੰ ਐਡਮਿੰਟਨ ‘ਚ ਹੋ ਰਿਹਾ ਹੈ.ਇਸ ਸ਼ੋ ਦੇ ਪ੍ਰਮੋਟਰਾਂ ‘ਚੋਂ ਇੱਕ ਨਰੰਤਰ ਬੋਲਾ ਨੇ ਦੱਸਿਆ ਕਈ ਐਡਮਿੰਟਨ ਵਾਲਾ ਸ਼ੋਅ ਵੀ ਸੋਲਡ ਆਊਟ ਹੋ ਚੁੱਕਾ ਹੈ.
ਕਨੇਡਾ ਦੇ ਦਰਸ਼ਕਾਂ ਵਲੋਂ ਥੀਏਟਰ ਨੂੰ ਐਨਾ ਪਿਆਰਾ ਦੇਣ ਲਈ ਕਰਮਜੀਤ ਅਨਮੋਲ ਨੇ ਸਾਰੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਸਾਡੇ ਲੋਕ ਆਪਣੇ ਵਿਰਸੇ ਨਾਲ ਕਿੰਨੇ ਜੁੜੇ ਹੋਏ ਹਨ-ਇਸਤੋਂ ਇੰਡੀਆ ਵਿਚਲੇ ਪੰਜਾਬੀਆਂ ਨੂੰ ਵੀ ਚੰਗਾ ਸੁਨੇਹਾ ਜਾਂਦਾ ਹੈ.ਓਹ ਮਾਈ ਗੌਡ ਦੀ ਕਾਮਯਾਬੀ ਨੂੰ ਕਰਮਜੀਤ ਅਨਮੋਲ ਪੂਰੀ ਟੀਮ ਦੀ ਕਾਮਯਾਬੀ ਦਸਦਾ ਹੈ ਉਸਦਾ ਕਹਿਣਾ ਹੈ ਕਿ ਕਲਾਕਾਰਾਂ ਦੀ ਮਿਹਨਤ ਨੂੰ ਜਦੋਂ ਦਰਸ਼ਕਾਂ ਦੀ ਪ੍ਰਸ਼ੰਸਾ ਦਾ ਹੁਲਾਰਾ ਮਿਲਦਾ ਹੈ ਤਾਂ ਸਾਡੇ ‘ਚ ਵੀ ਕੁਝ ਨਵਾਂ ਕਰਨ ਦਾ ਜੋਸ਼ ਭਰ ਜਾਂਦਾ ਹੈ.
ਸੱਚ ਕਹਿੰਦੇ ਨੇ ਸਿਆਣੇ ਕਿ ਬੰਦਾ ਖ਼ੁਦ ਬਹੁਤ ਕੁਝ ਸੋਚਦਾ ਹੈ, ਪਰ ਹੁੰਦਾ ਓਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ। ਇਹ ਗੱਲ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਅੱਜ ਕਰਮਜੀਤ ਅਨਮੋਲ ਨੂੰ ਸਾਰੇ ਦਰਸ਼ਕ ਇੱਕ ਅਦਾਕਾਰ ਵਜੋਂ ਜਾਣਦੇ ਪਛਾਣਦੇ ਹਨ, ਪਰ ਇਸ ਦੇ ਪਿੱਛੇ ਉਸ ਦੀ ਗਾਇਕੀ ਕਿਤੇ ਲੁਕੀ ਛਿਪੀ ਰਹਿ ਜਾਂਦੀ ਹੈ। ਕਰਮਜੀਤ ਅਨਮੋਲ ਅਦਾਕਾਰ ਹੋਣ ਦੇ ਨਾਲ ਚੰਗਾ ਗਾਇਕ ਵੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕਿਆ ਹੈ। ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ। ਜਦੋਂ ਉਸ ਨੇ ਗੀਤ ‘ਰੋ ਰੋ ਨੈਣਾਂ ਨੇ ਲਗਾਈਆਂ ਝੜੀਆਂ ਲੋਕਾਂ ਭਾਣੇ ਮੀਂਹ ਵਰ੍ਹਿਆ’ ਗਾਇਆ ਸੀ ਤਾਂ ਚਾਰੇ ਪਾਸੇ ਉਸ ਦੇ ਨਾਮ ਦੀ ਚਰਚਾ ਹੋ ਗਈ ਸੀ।
ਪਿਤਾ ਸਾਧੂ ਸਿੰਘ ਤੇ ਮਾਤਾ ਹਰਮੂਰਤ ਕੌਰ ਦੇ ਘਰ ਦੋ ਨਵੰਬਰ ਨੂੰ ਪਿੰਡ ਗੰਡੂਆ (ਸੰਗਰੂਰ) ਵਿੱਚ ਜਨਮ ਲੈਣ ਵਾਲਾ ਕਰਮਜੀਤ ਐਮਜੀਐਮ ਕਾਲਜ ਸੁਨਾਮ ਤੋਂ ਪੜ੍ਹਿਆ। ਭਗਵੰਤ ਮਾਨ ਦਾ ਜਮਾਤੀ ਹੋਣ ਕਰਕੇ ਕਰਮਜੀਤ ਦਾ ਵੀ ਰੁਝਾਨ ਸਕਿੱਟਾਂ ਤੇ ਡਰਾਮਿਆਂ ਵਿੱਚ ਸੀ। ਭਗਵੰਤ ਕਮੇਡੀ ਕਰਦਾ ਤੇ ਕਰਮਜੀਤ ਗਾਉਂਦਾ ਹੁੰਦਾ ਸੀ। ਬਸ, ਇਸੇ ਤਰ੍ਹਾਂ ਹੀ ਗਾਇਕੀ ਤੇ ਕਮੇਡੀ ਦਾ ਸਿਲਸਿਲਾ ਚੱਲਦਾ ਰਿਹਾ। ਫਿਰ ਕਰਮਜੀਤ ਗਾਇਕੀ ਵਿੱਚ ਪੱਕੇ ਪੈਰੀਂ ਹੋਣ ਲਈ ਮਿਹਨਤ ਕਰਨ ਲੱਗਿਆ। ਗਾਇਕੀ ਦੇ ਸਫ਼ਰ ਨੂੰ ਅੱਗੇ ਤੋਰਦਿਆਂ ਉਸ ਨੇ ‘ਬਾਜ਼ੀ’, ‘ਆਸ਼ਕ’, ‘ਰੋ ਰੋ ਨੈਣਾਂ ਨੇ’, ‘ਪਾਬੰਦੀ’ ਤੇ ‘ਚਿੱਠੀਆਂ’ ਵਰਗੀਆਂ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ। ਉਹ ਇੱਕ ਸੁਲਝਿਆ ਹੋਇਆ ਅਦਾਕਾਰ ਤੇ ਆਪਣੇ ਗੁਰੂ ਸੁਲੱਖਣ ਨਿਰਾਲਾ ਦਾ ਚੰਡਿਆ ਹੋਇਆ ਗਾਇਕ ਹੈ। ਜਿੰਨੀਆਂ ਵੀ ਪੰਜਾਬੀ ਫ਼ਿਲਮਾਂ ‘ਚ ਉਸਨੇ ਗਾਇਆ ਹੈ ਉਸਦਾ ਹਰ ਗਾਣਾ ਹਿੱਟ ਹੋਇਆ ਹੈ. ਜੱਟ ਬੁਆਏਜ਼,ਅਰਦਾਸ ਤੇ ਮੰਜੇ ਬਿਸਤਰੇ ਇਸਦੀਆਂ ਤਾਜ਼ਾ ਮਿਸਾਲਾਂ ਹਨ.
ਭਾਵੇਂ ਕਰਮਜੀਤ ਗਾਇਕੀ ਦੇ ਖੇਤਰ ਵਿੱਚ ਨਾਮ ਕਮਾਉਣ ਆਇਆ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਗਾਇਕੀ ਦੀਆਂ ਮੰਜ਼ਿਲਾਂ ਸਰ ਕਰਨ ਲਈ ਉਸ ਨੂੰ ਹਾਲੇ ਕਈ ਹੋਰ ਮੰਜ਼ਿਲਾਂ ਸਰ ਕਰਨੀਆਂ ਪੈਣੀਆਂ ਹਨ। ਹੋਇਆ ਇੰਜ ਕਿ ਇੱਕ ਦਿਨ ਕਰਮਜੀਤ ਨੂੰ ਭਗਵੰਤ ਮਾਨ ਨੇ ਅਚਾਨਕ ਆਪਣੇ ਸ਼ੋਅ ‘ਜੁਗਨੂੰ ਕਹਿੰਦਾ ਹੈ’ ਲਈ ਉੱਥੇ ਪਹੁੰਚਣ ਤੇ ਅਦਾਕਾਰੀ ਕਰਨ ਲਈ ਜ਼ਿੱਦ ਕੀਤੀ। ਬਸ, ਫਿਰ ਕੀ ਸੀ ਕਰਮਜੀਤ ਦਾ ਅਦਾਕਾਰੀ ਦਾ ਸਫ਼ਰ ਸ਼ੁਰੂ ਹੋ ਗਿਆ ਅਤੇ ਭਗਵੰਤ ਮਾਨ ਨਾਲ ਮਿਲ ਕੇ ਉਸ ਨੇ ‘ਜੁਗਨੂੰ ਹਾਜ਼ਰ ਹੈ’, ‘ਜੁਗਨੂੰ ਮਸਤ ਮਸਤ’ ਅਤੇ ‘ਜੁਗਨੂੰ ਕਹਿੰਦਾ ਹੈ’ ਵਰਗੇ ਕਈ ਕਮੇਡੀ ਸ਼ੋਅ ਕੀਤੇ।
ਕਰਮਜੀਤ ਆਪਣੇ ਕੰਮ ਪ੍ਰਤੀ ਪੂਰਾ ਵਫ਼ਾਦਾਰ ਹੈ। ‘ਉਹ ਦਰਜਨਾਂ ਪੰਜਾਬੀ ਫ਼ਿਲਮਾਂ ‘ਚ ਆਪਣੇ ਜੌਹਰ ਦਿਖਾ ਚੁੱਕਾ ਹੈ.ਮੰਜੇ ਬਿਸਤਰੇ ਫਿਲਮ ‘ਚ ਉਸਨੇ ਸਾਰੀ ਫਿਲਮ ਆਪਣੇ ਮੋਢਿਆਂ ਤੇ ਚੱਕ ਕੇ ਨਿਰਮਾਤਾ ਨੂੰ ਮਾਲੋ ਮੱਲ ਕਰ ਦਿੱਤਾ.ਕਰਮਜੀਤ ਅਨਮੋਲ ਦੱਸਦਾ ਹੈ,‘‘ਮੈਨੂੰ ਇਸ ਲਾਈਨ ਵਿੱਚ ਆਏ ਨੂੰ ਵੀਹ ਸਾਲ ਹੋ ਗਏ ਹਨ। ਹੁਣ ਤਕ ਮਿਹਨਤ ਹੀ ਕਰ ਰਹੇ ਹਾਂ। ਮੈਨੂੰ ਯਾਦ ਹੈ ਮੈਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਇਸ ਲਾਈਨ ਵੱਲ ਆਇਆ ਸੀ। ਉਦੋਂ ਤੋਂ ਮਿਹਨਤ ਕਰ ਰਿਹਾਂ। ਕੁਝ ਲੋਕਾਂ ਨੂੰ ਲੱਗਦਾ ਹੋਣਾ ਕਿ ਇਹ ਬੰਦੇ ਜਿਵੇਂ ਕਰਮਜੀਤ ਅਨਮੋਲ, ਬੀਨੂੰ ਢਿੱਲੋਂ ਜਾਂ ਕੋਈ ਹੋਰ ਅਦਾਕਾਰ ਕਲਾਕਾਰ ਸ਼ਾਇਦ ਏਦਾਂ ਹੀ ਚਮਕ ਗਏ ਹਨ, ਪਰ ਨਹੀਂ ਇੱਥੋਂ ਤਕ ਪਹੁੰਚਣ ਲਈ ਵੀਹ ਸਾਲ ਲੱਗ ਗਏ ਤਾਂ ਜਾਂ ਕੇ ਇਹ ਮੁਕਾਮ ਹਾਸਲ ਹੋਏ ਹਨ।’’
ਪਿਛਲੇ ਹਫਤੇ ਕਰਮਜੀਤ ਦੀ ਮਾਤਾ ਜੀ ਦਾ ਸਵਰਗਵਾਸ ਹੋ ਗਿਆ ਪਰ ਕਮਾਲ ਦਾ ਜਿਗਰਾ ਹੈ ਇਸ ਕਲਾਕਾਰ ਦਾ ਜੋ ਆਪਣੇ ਹੰਝੂਆਂ ਦਾ ਹੜ੍ਹ ਰੋਕ ਵੀ ਸਾਨੂੰ ਹਾਸੇ ਵੰਡ ਰਿਹਾ ਹੈ.
(Source Amajeet Saggu)

COMMENTS

WORDPRESS: 0
DISQUS: 0