HomeHot NewsTop Ten

ਬੱਬੂ ਮਾਨ ਦੀ ਗੱਲ ਕਰਦਿਆਂ…..

ਸਾਡੀ ਬੱਬੂ ਮਾਨ ਨਾਲ ਨਾਂ ਲਾਗਬਾਜੀ ਹੈ ਤੇ ਨਾਂ ਤੇ ਨਾਂ ਹੀ ਅਸੀਂ ਉਹਦੇ ਨਾਲ ਕੋਈ ਜ਼ਮੀਨ ਵੰਡਣੀ ਹੈ ਜੇ ਉਸਦੀ ਫਿਲਮ ਦੀ ਆਲੋਚਨਾ ਹੋ ਰਹੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਉਸਦ

ਕਲਾ ਦਾ ਸੁਨਿਆਰਾ – ਗੁਰਦਾਸ ਮਾਨ
ਦਿਲਜੀਤ ਦੋਸਾਂਝ ਦੀ ਟੀਮ ਕਰ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ
ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !

ਸਾਡੀ ਬੱਬੂ ਮਾਨ ਨਾਲ ਨਾਂ ਲਾਗਬਾਜੀ ਹੈ ਤੇ ਨਾਂ ਤੇ ਨਾਂ ਹੀ ਅਸੀਂ ਉਹਦੇ ਨਾਲ ਕੋਈ ਜ਼ਮੀਨ ਵੰਡਣੀ ਹੈ
ਜੇ ਉਸਦੀ ਫਿਲਮ ਦੀ ਆਲੋਚਨਾ ਹੋ ਰਹੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਉਸਦੇ ਕੋਈ ਦੋਖੀ ਹਾਂ…ਪੰਜਾਬੀ ਸਿਨਮੇ ਦੇ ਸ਼ੁਭਚਿੰਤਕ ਹੋਣ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਕਹੀਏ ਜੇ ਸਾਰੀਆਂ ਫ਼ਿਲਮਾਂ ਨੂੰ ਜਿਹਨਾਂ ਦਾ ਕੋਈ ਥੁਹ ਸਿਰ ਹੀ ਨਹੀਂ ਅਸੀਂ ਘੈਂਟ ..ਸਿਰਾ..ਅੱਤ..ਵਗੈਰਾ ਵਗੈਰਾ ਕਹਿਣ ਲੱਗ ਪਈਏ ਤਾਂ ਪੰਜਾਬੀ ਸਿਨਮੇ ਦਾ ਰੱਬ ਈ ਰਾਖਾ ਹੈ….ਉਸਦੀ ਨਵੀਂ ਫਿਲਮ ‘ਬਨਜਾਰਾ’ ਪਹਿਲੇ ਹਫਤੇ ਹੀ ਬਹੁਤੇ ਸਿਨਮਿਆਂ ‘ਚੋਂ ਲੱਥ ਗਈ ਹੈ…ਬਹੁਤ ਮਾੜੀ ਫਿਲਮ ਹੈ..ਪਰ ਉਸਦੇ ਦੀਵਾਨੇ ਮੰਨਣ ਨੂੰ ਤਿਆਰ ਹੀ ਨਹੀਂ.
ਕੋਈ ਸਮਾਂ ਸੀ ਜਦੋਂ ਬੱਬੂ ਬਾਈ ਦਾ ਕੋਈ ਮੁਕਾਬਲਾ ਨਹੀਂ ਸੀ…..ਗਾਣੇ ਵੀ ਬਾ -ਕਮਾਲ ਲਿਖਦਾ ਸੀ ਤੇ ਗਾਉਂਦਾ ਤਾਂ ਹੁਣ ਵੀ ਬਹੁਤ ਵਧੀਆ ਹੈ…..ਪਿੰਡ ਪਹਿਰਾ ਲਗਦਾ…ਦਿਲ ਤਾਂ ਪਾਗਲ ਹੈ….ਸਾਉਣ ਦੀ ਝੜੀ…..ਮਿੱਤਰਾਂ ਦੀ ਛਤਰੀ ਵਰਗੇ ਦਰਜਨਾਂ ਗਾਣੇ ਹਨ ਜਿਹਨਾਂ ਨੂੰ ਕੋਈ ਭੁੱਲ ਨਹੀਂ ਸਕਦਾ…….ਪਰ ਹਰ ਕਿਸੇ ਦਾ ਵਕਤ ਹੁੰਦੈ….ਉਸਦੇ ਭਗਤ ਮੰਨਣ ਜਾ ਨਾਂ ਪਰ ਅੱਜ ਦੀ ਤਰੀਖ ‘ਚ ਉਹ ਸਮੇਂ ਦੇ ਹਾਣੀ ਨਹੀਂ ਬਣ ਸਕਿਆ…..ਉਸਨੂੰ ਪਤਾ ਹੀ ਨਹੀਂ ਕਿ ਲੋਕੀਂ ਚਾਹੁੰਦੇ ਕੀ ਹਨ ….ਉਸਦੀਆਂ ਪਿਛਲੀਆਂ ਫ਼ਿਲਮਾਂ ਤੇ ਗਾਣੇ ਦੇਖ ਸੁਣ ਕੇ ਲਗਦੈ ਕਿ ਉਹ ਲੋਕਾਂ ਦੀ ਨਬਜ਼ ਨਹੀਂ ਪਛਾਣ ਰਿਹੈ…..ਬਨਜਾਰਾ ਫਿਲਮ ਜੇ ਅੱਜ ਤੋਂ ਵੀਹ ਸਾਲ ਪਹਿਲਾਂ ਆਈ ਹੁੰਦੀ ਤਾਂ ਚੱਲ ਜਾਣੀ ਸੀ ਪਰ ਅੱਜ ਦੀ ਡੇਟ ‘ਚ ਬੱਬੂ ਮਾਨ ਦਾ ਪੂਰਾ ਜਲੂਸ ਕਢਾ ਗਈ…….
ਫਿਲਮ ਬੱਬੂ ਦੇ ਰੁਤਬੇ ਮੁਤਾਬਿਕ ਬਹੁਤ ਬੌਨੀ ਹੈ……ਬੱਬੂ ਮਾਨ ਦੇ ਬੇ-ਅੰਤ ਭਗਤ ਹਨ….ਜਿਹੜੇ ਉਸਨੂੰ ਪਸੰਦ ਕਰਦੇ ਹਨ ਉਹ ਉਸਨੂੰ ਪੂਜਦੇ ਹਨ…ਐਨੀ ਸ਼ਰਧਾਵਾਨ ਔਡੀਆਂਸ ਕਿਸੇ ਹੋਰ ਪੰਜਾਬੀ ਕਲਾਕਾਰ ਦੇ ਹਿੱਸੇ ਨਹੀਂ ਆਈ…ਗੱਲ ਜਿਹੜੇ ਮਰਜ਼ੀ ਕਲਾਕਾਰ ਦੀ ਕਰ ਲਓ ਉਸਦੇ ਭਗਤ ਉਥ੍ਹੇ ਜਾਕੇ ਅਗਲੇ ਦੀ ਮਾਂ ਭੈਣ ਇੱਕ ਕਰ ਦਿੰਦੇ ਹੱਨ…ਉਹਨਾਂ ਮੁਤਾਬਿਕ ਬੱਬੂ ਮਾਨ ਤੋਂ ਉੱਤੇ ਕੋਈ ਨਹੀਂ…….
ਕੱਟੜਤਾ ਤੇ ਅੰਨੀ ਸ਼ਰਧਾ ਦੇ ਅਸੀਂ ਹੱਕ ‘ਚ ਨਹੀਂ…..ਚੰਗੇ ਨੂੰ ਚੰਗਾ ਤੇ ਮਾੜਾ ਨੂੰ ਮਾੜਾ ਕਹਿਣ ਦੀ ਬੰਦੇ ‘ਚ ਜੁਅਰਤ ਹੋਣੀ ਚਾਹੀਦੀ ਹੈ….ਬੱਬੂ ਮਾਨ ਨੂੰ ਸ਼ਾਇਦ ਪਤਾ ਨਹੀਂ ਉਹ ਕੀ ਕਰ ਸਕਦਾ ਹੈ …..ਉਹ ਪੰਜਾਬੀ ਫ਼ਿਲਮਾਂ ਦਾ ਨਕਸ਼ਾ ਬਦਲ ਸਕਦਾ ਹੈ….ਪਰ ਉਸਨੂੰ ਆਪਣੀ ਹਉਮੈਂ ‘ਚੋਂ ਬਾਹਰ ਨਿਕਲਣਾਂ ਪਵੇਗਾ…..ਮਾਨ ਸਾਹਿਬ ‘ਕੱਲਾ’ ਕੋਈ ਵੀ ਵੱਡਾ ਨਹੀਂ ਹੁੰਦਾ……..ਆਪਣੇ ਮਗਰ ਲੱਗੀ ਹੋਈ ਭੀੜ ਨੂੰ ਕੋਈ ਸੇਧ ਦਿਓ …ਕੋਈ ਲੀਹ ਬਣਾਓ …..ਇਹ ਲੀਹਾਂ ਹੀ ਤੁਰਦਿਆਂ ਤੁਰਦਿਆਂ ਰਾਹ ਤੇ ਸ਼ਾਹ ਮਾਰਗ ਬਣ ਜਾਂਦੀਆਂ ਹਨ…..

COMMENTS

WORDPRESS: 0
DISQUS: 0