ਮਾਨ ਸਾਬ੍ਹ ਐਡਮਿੰਟਨ 'ਚ ਤੁਹਾਨੂੰ ਜੀ ਆਇਆਂ ! ਪੰਜਾਬ ਦਾ ਮਾਣ,ਪੰਜਾਬੀ ਗਾਇਕੀ ਦਾ ਬਾਬਾ ਬੋਹੜ,ਦਿਲਾਂ ਦਾ ਰਾਜਾ,ਪਤਾ ਨਹੀਂ ਕਿਹੜੇ ਕਿਹੜੇ ਉੱਪ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਗੁਰਦ
ਮਾਨ ਸਾਬ੍ਹ ਐਡਮਿੰਟਨ ‘ਚ ਤੁਹਾਨੂੰ ਜੀ ਆਇਆਂ !
ਪੰਜਾਬ ਦਾ ਮਾਣ,ਪੰਜਾਬੀ ਗਾਇਕੀ ਦਾ ਬਾਬਾ ਬੋਹੜ,ਦਿਲਾਂ ਦਾ ਰਾਜਾ,ਪਤਾ ਨਹੀਂ ਕਿਹੜੇ ਕਿਹੜੇ ਉੱਪ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਗੁਰਦਾਸ ਮਾਨ ਨੂੰ………
ਗੁਰਦਾਸ ਮਾਨ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਦੇ ਸੰਗੀਤ ਮੰਡਲ ਦਾ ਧਰੁਵ ਤਾਰਾ ਬਣਿਆਂ ਹੋਇਆ ਹੈ ਜੋ ਕਿ ਕੋਈ ਮਾੜੀ ਮੋਟੀ ਗੱਲ ਨਹੀਂ ……ਅੱਜ ਕੱਲ ਤਾਂ ਗਾਉਣ ਵਾਲਿਆਂ ਦੀ ਰੇਲ ਬਣੀ ਹੋਈ ਹੈ ਅਖੇ ਤੂੰ ਚੱਲ ਮੈਂ ਆਇਆ …
ਉਂਜ ਚੰਨ ਤੇ ਥੁੱਕਣ ਵਾਲਿਆਂ ਦੀ ਵੀ ਕਮੀ ਨਹੀਂ…ਹਰ ਗੱਲ ‘ਚ ਮੀਨ ਮੇਖ ਕੱਢਣ ਵਾਲੀ ਜਿਹੜੀ ਤਾਜ਼ੀ ਤਾਜ਼ੀ ਨਵੀਂ ਨਸਲ ਪੈਦਾ ਹੋਈ ਹੈ ਉਹ ਗੁਰਦਾਸ ਮਾਨ ‘ਤੇ ਵੀ ਕਿੰਤੂ ਪ੍ਰੰਤੂ ਕਰਦੀ ਰਹਿੰਦੀ ਹੈ ਪਰ ਗੁਰਦਾਸ ਮਾਨ ਮਸਤ ਹਾਥੀ ਦੀ ਚਾਲ ਤੁਰਿਆ ਹੋਇਆ ਉਸਦਾ ਕਹਿਣਾ ਹੈ ਕਿ ਜੇ ਰਸਤੇ ‘ਚ ਭੌਂਕ ਰਹੇ ਕੱਲੇ ਕੱਲੇ ਕੁਤੇ ਤੇ ਰੋੜੇ ਮਾਰਨ ਲੱਗ ਪਈਏ ਤਾਂ ਮੰਜਿਲ ਤੇ ਨਹੀਂ ਪਹੁੰਚਿਆ ਜਾ ਸਕਦਾ.
ਗੁਰਦਾਸ ਮਾਨ ਪੰਜਾਬੀ ਦਾ ਵਾਹਿਦ ਕਲਾਕਾਰ ਹੈ ਜਿਸਦਾ ਲਾਈਵ ਸ਼ੋ ਕਦੀ ਫੇਲ ਨਹੀਂ ਹੋਇਆ …..ਉਸਦੇ ਨਾਮ ਤੇ ਅਜੇ ਵੀ ਮਹਿੰਗੇ ਤੋਂ ਮਹਿੰਗੇ ਹਾਲ ਖਚਾ -ਖ਼ਚ ਭਰ ਜਾਂਦੇ ਹਨ……ਉਹ ਕਲਾ ਦਾ ਸੁਨਿਆਰਾ ਹੈ …ਕਹਿੰਦੇ ਹਨ ਜਦੋਂ ਸੁਨਿਆਰਾ ਸੋਨਾ ਘੜਦਾ ਹੈ ਤਾ ਸੋਨੇ ਦੇ ਛੋਟੇ ਛੋਟੇ ਕਿਣਕੇ ਆਸੇ ਪਾਸੇ ਖਿਲਰ ਜਾਂਦੇ ਹਨ……ਤੇ ਆਲਾ ਦੁਆਲਾ ਵੀ ਸੁਨਹਿਰੀ ਕਰ ਦਿੰਦੇ ਹਨ………ਕਲਾ ਦਾ ਇਹ ਸੁਨਿਆਰਾ 8 ਅਕਤੂਬਰ ਐਤਵਾਰ ਨੂੰ ਐਡਮਿੰਟਨ ਸ਼ਹਿਰ ਆ ਰਿਹਾ ਹੈ……ਸੁਨਿਹਰੀ ਕਿਣਕੇ ਚੁਗਣੇ ਹਨ ਤਾਂ ਆਓ ਜੁਬਲੀ ਔਡੀਟੋਰੀਅਮ ਚੱਲੀਏ …..ਐਤਵਾਰ ਨੂੰ !
ਮਾਨ ਸਾਬ੍ਹ ਐਡਮਿੰਟਨ ‘ਚ ਤੁਹਾਨੂੰ ਜੀ ਆਇਆਂ
-ਨਰੰਤਰ ਬੋਲਾ
780-863-4112
COMMENTS