ਚੰਗਾ ਹੋਇਆ ਜਾਂ ਮਾੜਾ….?

HomeSliderHot News

ਚੰਗਾ ਹੋਇਆ ਜਾਂ ਮਾੜਾ….?

ਚੰਗਾ ਹੋਇਆ ਜਾਂ ਮਾੜਾ,ਇਸਦਾ ਫੈਸਲਾ ਅਸੀਂ ਨਹੀਂ ਇਤਿਹਾਸ ਨੇ ਕਰਨਾ ਹੈ ਪਰ ਆਪਣੇ ਹੀ ਮੁੰਡਿਆਂ ਨੂੰ ਸ਼ਰਾਰਤੀ, ਅਤਵਾਦੀ ਖਾਲਿਸਤਾਨੀ ਕਹਿਣ ਵਾਲੇ ਉਹੀ ਕੰਮ ਕਰ ਰਹੇ ਹਨ ਜੋ ਸਰਕਾਰ ਤ

ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ
Review Motor Mitraan Di
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ

ਚੰਗਾ ਹੋਇਆ ਜਾਂ ਮਾੜਾ,ਇਸਦਾ ਫੈਸਲਾ ਅਸੀਂ ਨਹੀਂ ਇਤਿਹਾਸ ਨੇ ਕਰਨਾ ਹੈ ਪਰ ਆਪਣੇ ਹੀ ਮੁੰਡਿਆਂ ਨੂੰ ਸ਼ਰਾਰਤੀ, ਅਤਵਾਦੀ ਖਾਲਿਸਤਾਨੀ ਕਹਿਣ ਵਾਲੇ ਉਹੀ ਕੰਮ ਕਰ ਰਹੇ ਹਨ ਜੋ ਸਰਕਾਰ ਤੇ ਸਰਕਾਰੀ ਮੀਡੀਆ ਕਰ ਰਿਹੈ…

ਹੁਣ ਮੋਰਚੇ ਦੇ ਲੀਡਰਾਂ ਨੂੰ ਵੀ ਬਹੁਤ ਸੋਚ ਸਮਝ ਕੇ ਬਿਆਨ ਦੇਣ ਦੀ ਜਰੂਰਤ ਹੈ….ਇਹ ਕਹਿਣਾ ਕਿ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਈ ਨਹੀਂ ਪੰਜਾਬੀ ਜਵਾਨੀ ਨੂੰ ਪੰਜਾਬ ਦੀ ਮਿੱਟੀ ਤੋਂ ਬੇ ਦਖਲ ਕਰਨ ਵਾਲੀ ਗੱਲ ਹੈ…..

ਜਦੋਂ ਕੌਮਾਂ ਲੀਡਰ ਵਿਹੂਣੀਆਂ ਹੋ ਜਾਣ ਤਾਂ ਅੱਕੇ ਲੋਕਾਂ ਨੇ ਕੁਝ ਨਾਂ ਕੁਝ ਤਾਂ ਕਰਨਾ ਈ ਹੁੰਦਾ ਹੈ-ਚੰਗਾ ਜਾਂ ਮਾੜਾ…

ਕੋਈ ਫੈਸਲਾ ਲੈਣ ਲੱਗਿਆਂ ਬਰਾਬਰ ਦੇ ਧੀਆਂ ਪੁੱਤਾਂ ਨੂੰ ਨਾਲ ਬਿਠਾਣ ਨਾਲ ਬਜ਼ੁਰਗਾਂ ਦੀ ਕੋਈ ਹੇਠੀ ਨਹੀਂ ਹੁੰਦੀ

ਦੁਸ਼ਮਣ ਦੇ ਦਰਸਾਏ ਰਸਤਿਆਂ ਤੇ ਚੱਲ ਕੇ ਜੰਗਾਂ ਨਹੀਂ ਜਿੱਤੀਆਂ ਜਾ ਸਕਦੀਆਂ…ਆਪਣੇ ਰਸਤੇ ਆਪ ਬਣਾਉਣੇ ਪੈਂਦੇ ਆ ਜਾਂ ਚੁਣਨੇ ਪੈਂਦੇ ਆ..

ਜਦੋਂ ਸਬਰ ਦਾ ਬੰਨ੍ਹ ਟੁੱਟਦਾ ਹੈ ਰੋਹ ਦਾ ਵਹਿਣ ਆਪਣਾ ਰਾਹ ਆਪ ਬਣਾ ਲੈਂਦਾ ਹੈ-ਇਸਦਾ ਪਤਾ ਸਾਡੇ ਸਿਆਣੇ ਲੀਡਰਾਂ ਨੂੰ ਹੋਣਾ ਚਾਹੀਦਾ ਸੀ

ਮੁੰਡੇ ਕਿਸੇ ਨੂੰ ਲੁੱਟ ਕੇ ਨਹੀਂ ਆਪਣੇ ਰੋਹ ਦਾ ਝੰਡਾ ਗੱਡ ਕੇ ਆਏ ਹਨਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਪਰ ਉਹਨਾਂ ਦੀ ਮਨਸ਼ਾ ਗਲਤ ਨਹੀਂ ਸੀ

ਨਾਲੇ ਆਪਾਂ ਚੰਗੇ ਬਣ ਕੇ ਕਿਸਨੂੰ ਦਿਖਾਣਾਂ ਹੈ?ਉਹਨਾਂ ਨੂੰ ਜੋ ਪਹਿਲਾਂ ਹੀ ਸਾਨੂੰ ਛੱਜ ਚ ਪਾ ਕੇ ਛੱਟ ਰਹੇ ਹਨ….੧

#ਕਿਸਾਨ_ਸੰਘਰਸ਼_ਜਿੰਦਾਬਾਦ

COMMENTS

WORDPRESS: 0
DISQUS: 0