ਲੋਅ ਈ ਲੋਅ ਸੀ,ਸੇਕ ਨਹੀਂ ਸੀ ਵੇਖ ਲਿਆ ਮੈਂ ਜੁਗਨੂੰ ਫੜ ਕੇ ਸੋਹਣ ਸਿੰਘ ਮੀਸ਼ਾ ਦੀ ਗ਼ਜ਼ਲ ਦਾ ਇੱਕ ਸ਼ੇਅਰ ਹੈ "ਲੋਅ ਈ ਲੋਅ ਸੀ,ਸੇਕ ਨਹੀਂ ਸੀ ਵੇਖ ਲਿਆ ਮੈਂ ਜੁਗਨੂੰ ਫੜ ਕੇ. ਨਿੰਜਾ ਦੀ
ਲੋਅ ਈ ਲੋਅ ਸੀ,ਸੇਕ ਨਹੀਂ ਸੀ ਵੇਖ ਲਿਆ ਮੈਂ ਜੁਗਨੂੰ ਫੜ ਕੇ
ਸੋਹਣ ਸਿੰਘ ਮੀਸ਼ਾ ਦੀ ਗ਼ਜ਼ਲ ਦਾ ਇੱਕ ਸ਼ੇਅਰ ਹੈ “ਲੋਅ ਈ ਲੋਅ ਸੀ,ਸੇਕ ਨਹੀਂ ਸੀ ਵੇਖ ਲਿਆ ਮੈਂ ਜੁਗਨੂੰ ਫੜ ਕੇ.
ਨਿੰਜਾ ਦੀ ਅੱਜ ਰੀਲੀਜ ਹੋਈ ਪੰਜਾਬੀ ਫਿਲਮ ‘ਚੰਨਾਂ ਮੇਰਿਆ ਨੂੰ ਦੇਖ ਕੇ ਪਤਾ ਨਹੀਂ ਕਿਓਂ ਇਹ ਸ਼ੇਅਰ ਆਪ ਮੁਹਾਰੇ ਬੁੱਲਾਂ ‘ਤੇ ਆ ਗਿਆ.
ਜਿਸ ਹਿਸਾਬ ਨਾਲ ਫਿਲਮ ਦੀ ਐਡ ਕੀਤੀ ਜਾ ਰਹੀ ਸੀ ਉਸਤੋਂ ਲਗਦਾ ਸੀ ਸ਼ਾਇਦ ਕੁਝ ਨਵਾਂ ਹੋਵੇ….ਵਾਈਟ ਹਿੱਲ ਵਾਲਿਆਂ ਦੀ ਇਹ ਫਿਲਮ ਹੈ,ਪਰ ਇਸ ਫਿਲਮ ਨਾਲ ਉਹ ਆਪਣੇ ਨਾਮ ਦੇ ਮੁਤਾਬਿਕ ਖਰੇ ਨਹੀਂ ਉੱਤਰੇ.ਉਹ ਇੱਕ ਵੱਡੇ ਪੈਮਾਨੇ ਦੇ ਪੰਜਾਬੀ ਫਿਲਮ ਵਿਤਰਕ ਵੀ ਹਨ, ਇਸ ਇਲਮ ਨੂੰ ਉਹਨਾਂ ਨੇ ਰੀਲੀਜ਼ ਵੀ ਵੱਡੀ ਪੱਧਰ ਤੇ ਕੀਤਾ ਹੈ ਤੇ ਫਿਲਮ ਨੂੰ ਗ੍ਰੈਂਡ ਦੱਸਣ ਲਈ ਸੋਸ਼ਲ ਮੀਡੀਆ ਨੂੰ ਵੀ ਖੂਬ ਵਰਤਿਆ ਹੈ ਪਰ ਅਫਸੋਸ ਗੱਲ ਨਹੀਂ ਬਣੀ-ਜੇ ਉਹ ਇਸੇ ਤਰਾਂ ਦੀਆਂ ਫ਼ਿਲਮਾਂ ‘ਤੇ ਪੈਸੇ ਲਾਉਣ ਲੱਗ ਪਏ ਤਾਂ ‘ਜੱਟ ਐਂਡ ਜੂਲੀਅਟ,ਪੰਜਾਬ ੧੯੮੪,ਸਰਦਾਰ ਜੀ ੧ ਤੇ ਸਰਦਾਰ ਜੀ ੨ ਨਾਲ ਭਰੇ ਪੈਸਿਆਂ ਦੇ ਖੂਹ ਖਾਲੀ ਹੁੰਦਿਆਂ ਦੇਰ ਨੀ ਲੱਗਣੀ.ਗੁਣਬੀਰ ਜੀ ਫ਼ਿਲਮਾਂ ਲੋਕੀਂ ਹਿੱਟ ਕਰਦੇ ਆ- ਇਹ ਸਾਈਟਾਂ ਵਾਲੇ ਨੀ.ਪੈਸੇ ਦੇ ਕੇ ਜੋ ਮਰਜ਼ੀ ਲਿਖਾ ਲਓ,ਪਰ ‘ਯੇ ਜੋ ਜਨਤਾ ਹੈ ਸਭ ਜਾਨਤੀ ਹੈ”
ਨਿੰਜਾ ਬਹੁਤ ਵਧੀਆ ਸਿੰਗਰ ਹੈ ਇਸ ਬਾਰੇ ਅਸੀਂ ਸਭ ਜਾਣਦੇ ਹਾਂ,ਪਰ ਇਹ ਜਰੂਰੀ ਨਹੀਂ ਕਿ ਇੱਕ ਵਧੀਆ ਸਿੰਗਰ ਵਧੀਆ ਅਦਾਕਾਰੀ ਵੀ ਕਰ ਸਕਦਾ ਹੈ.ਨਿੰਜਾ ਦੇ ਫੈਨਜ਼ ਨੂੰ ਸ਼ਾਇਦ ਇਹ ਗੱਲ ਚੰਗੀ ਨਾਂ ਲੱਗੇ ਪਰ ਹਕੀਕਤ ਹੈ ਕਿ ਨਿੰਜਾ ਐਕਟਿੰਗ ਨਹੀਂ ਕਰ ਸਕਦਾ…ਉਸਦੀ ਸ਼ਕਲ ਸੂਰਤ ਬਿਲਕੁਲ ਵੀ ਅਦਾਕਾਰਾਂ ਵਾਲੀ ਨਹੀਂ.ਸਾਡੀ ਉਸਨੂੰ ਇਹੋ ਸਲਾਹ ਹੈ ਕਿ ਉਸਦਾ ਗਾਇਕੀ ਵਾਲਾ ਧੰਦਾ ਵਧੀਆ ਚੱਲ ਰਿਹਾ ਹੈ…ਬੜੀ ਮੁਸ਼ਕਿਲ ਨਾਲ ਉਸਦੇ ਪੈਰ ਲੱਗੇ ਹਨ…..ਫ਼ਿਲਮਾਂ ਵਾਲਾ ਕੰਮ ਉਸਦੇ ਬੱਸ ਦਾ ਰੋਗ ਨਹੀਂ…ਐਵੇਂ ਵਾਧੂ ਦੀ ਖੱਜਲ ਖੁਆਰੀ ਤੇ ਪੈਸੇ ਦੀ ਬਰਬਾਦੀ ਹੈ.
ਅੰਮ੍ਰਿਤ ਮਾਨ ਨੂੰ ਵੀ ਪਤੈ ਸੰਘਰਸ਼ ਕੀ ਹੁੰਦੈ…..ਗੋਂਗਲੂਆਂ ਦਾ ਮੀਹਂ ਵਾਰ ਵਾਰ ਨੀ ਪੈਂਦਾ ਹੁੰਦਾ ਜੋ ਮਿਲਿਆ ਉਸਨੂੰ ਹੀ ਸਾਂਭ ਲਓ ਤਾਂ ਵਧੀਆ, ਅੱਡੀਆਂ ਚੁੱਕ ਕੇ ਫਾਹਾ ਲੈਣ ਲਈ ਤੁਹਾਨੂੰ ਕਿਸੇ ਹਕੀਮ ਨੇ ਦੱਸਿਆ?ਫ਼ਿਲਮਾਂ ‘ਚ ਗੱਲ ਤੁਹਾਡੀ ਵੀ ਨਹੀਂ ਬਣਨੀ.ਇਹ ਸਲਾਹ ਅਸੀਂ ਤਾਂ ਦੇ ਰਹੇ ਹਾਂ ਕਿਓਂ ਕਿ ਸਾਨੂੰ ਪਤੈ ਇਸ ਫਿਲਮ ‘ਚ ਪੈਸੇ ਤੁਸੀਂ ਵੀ ਲਾਏ ਹੋਏ ਹਨ.ਦੋ ਸਾਲਾਂ ‘ਚ ਇੰਨਾਂ ਕਮਾ ਨਹੀਂ ਹੋਣਾਂ ਜਿਨਾਂ ਇਸ ਫਿਲਮ ਨੇ ਤੁਹਾਡਾ ਦੋਹਾਂ ਦਾ ਨੁਕਸਾਨ ਕਰ ਦੇਣਾ ਹੈ.
ਮਰਾਠੀ ਫਿਲਮ ਸੈਰਾਤ ਨੂੰ ਪੰਜਾਬੀ ਤੜਕਾ ਲਾ ਕੇ ਪੰਕਜ ਬੱਤਰਾ ਨੇ ਹਾਂਡੀ ਚਾੜ੍ਹੀ ਹੈ ਪਰ ਲਗਦੈ ਇਹ ਹਾਂਡੀ ਕਾਠ ਦੀ ਨਿੱਕਲੀ.
ਇਹ ਫਿਲਮ ਦੇਖ ਕੇ ਨਹੀਂ ਲਗਦਾ ਕਿ ਪੰਕਜ ਨੇ ਇਸਦਾ ਨਿਰਦੇਸ਼ਨ ਦਿੱਤਾ ਹੈ.ਗੋਰਿਆਂ ਨੂੰ ਦਫ਼ਾ ਕਰੋ ਤੇ ਬੰਬੂ ਕਾਟ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਪੰਕਜ ਦਾ ਨਿਸ਼ਾਨਾ ਇਸ ਵਾਰੀ ਪੂਰੀ ਤਰਾਂ ਉੱਕ ਗਿਆ ਹੈ ਤੇ ਤੀਰ ਟਿਕਾਣੇ ਨਹੀਂ ਲੱਗਾ.
ਦੋ ਦਿਲਾਂ ਦੇ ਪਿਆਰ ਦੀ ਉਦਾਸਮਾਈ ਕਹਾਣੀ ਵਾਲੀ ਇਹ ਫਿਲਮ……ਆਪਣੇ ਕਲਾਈਮੈਕਸ ਵਾਂਗ ਕਿਸੇ ਕੰਢੇ ਨਹੀਂ ਲੱਗੀ.ਇਸ ਕਹਾਣੀ ਤੇ ਹਜਾਰਾਂ ਫ਼ਿਲਮਾਂ ਬਣ ਚੁਕੀਆਂ ਹਨ ਕੁਝ ਵੀ ਨਵਾਂ ਨਹੀਂ.
ਸੋਸ਼ਲ ਮੀਡੀਆ ਤੇ ਚਾਰ ਕੁ ਦਿਨ ਫਿਲਮ ਦੀ ਚੜ੍ਹਾਈ ਜਰੂਰ ਹੋਵੇਗੀ (ਪੈਸੇ ਦਾ ਮੁੱਲ ਵੀ ਮੋੜਨਾ ਹੈ ਵਿਚਾਰਿਆਂ ਨੇ)
ਸਿਵਾਏ ਮਿਊਜ਼ਿਕ ਦੇ ਫਿਲਮ ‘ਚ ਐਸਾ ਕੁਝ ਵੀ ਨਹੀਂ ਜਿਸਦਾ ਜ਼ਿਕਰ ਕੀਤਾ ਜਾ ਸਕੇ.
ਪਹਿਲੇ ਦਿਨ ਨਿਨਜੇ ਤੇ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਇਸ ਫਿਲਮ ਨੂੰ ਜਰੂਰ ਦੇਖਣ ਜਾਣਗੇ ਪਰ ਸੋਮਵਾਰ ਨੂੰ ਫਿਲਮ ਦਾ ਫੈਸਲਾ ਹੋ ਜਾਵੇਗਾ ਤੇ ਧੜਾਧੜ ਫੇਲ ਹੋ ਰਹੀਆਂ ਪੰਜਾਬੀ ਫ਼ਿਲਮਾਂ ‘ਚ ਇੱਕ ਹੋਰ ਫਿਲਮ ਸ਼ਾਮਿਲ ਹੋ ਜਾਵੇਗੀ.
ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਹਰ ਚਮਕਦੀ ਚੀਜ਼ ਦਿਲਜੀਤ-ਗਿਪੀ-ਅਮਰਿੰਦਰ ਜਾ ਐਵੀਂ ਨਹੀਂ ਹੁੰਦੀ ਗਾਇਕਾਂ ਤੋਂ ਇਲਾਵਾ ਵੀ ਪੰਜਾਬ ‘ਚ ਬਥੇਰਾ ਟੈਲੇੰਟ ਹੈ-ਉਹਨਾਂ ਨੂੰ ਵੀ ਮੌਕਾ ਦਿਓ.
ਨਿਨਜੇ ਵਰਗੇ ਹੋਰਨਾਂ ਕਲਾਕਾਰਾਂ ਨੂੰ ਵੀ ਬੇਨਤੀ ਹੈ ਕਿ ਬੜਾ ਵਧੀਆ ਤੋਰੀ ਫੁਲਕਾ ਚੱਲ ਰਿਹਾ ਹੈ ,ਬਹੁਤੀ ਦੀ ਝਾਕ ‘ਚ ਕਿਤੇ ਥੋੜੀ ਤੋਂ ਵੀ ਹੱਥ ਨਾਂ ਧੋ ਬੈਠਿਓ.
ਸਾਡੇ ਸਮਕਾਲੀ ਇਸ ਫਿਲਮ ਬਾਰੇ ਕੀ ਕਹਿ ਰਹੇ ਹਨ ਉਹ ਵੀ ਧੰਨਵਾਦ ਸਹਿਤ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ…
(Jasmin Singh Tribune India)
Need di goli da doosra nam hai Channa Mereya
(Dainik Savera)
(www.punjabimania.com)
COMMENTS