HomeHot News

Udta Punjab latest victim of Censor diktat

ਉੜਤਾ ਪੰਜਾਬ 'ਤੇ ਚੱਲਿਆ ਸਿਆਸੀ ਆਰਾ ? ਪਿਛਲੇ ਇੱਕ ਮਹੀਨੇ ਤੋਂ ਸੁਰਖੀਆਂ ਬਟੋਰ ਰਹੀ 'ਉੜਤਾ ਪੰਜਾਬ' ਸੈਂਸਰ ਬੋਰਡ ਦੀ ਤਾਨਾਸ਼ਾਹੀ ਦਾ ਸ਼ਿਕਾਰ ਹੋ ਗਈ ਹੈ ...ਸੈਂਸਰ ਬੋਰਡ ਨੇ ਇਸਨੂੰ ਪਾ

ਗਾਣਿਆਂ ਦੇ ਫੇਕ ਵਿਊਜ਼ ਤੇ ਆਪਣੀਆਂ ਫ਼ਿਲਮਾਂ ਦੀ ਫੇਕ ਕੁਲੈਕਸ਼ਨ: ਕੀ ਪੰਜਾਬੀ ਕਲਾਕਾਰ ਆਪਣੀ “ਮੈਂ” ਨੂੰ ਪੱਠੇ ਪਾ ਰਹੇ ਹਨ ??
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
Gippy da manja bistra…

ਉੜਤਾ ਪੰਜਾਬ ‘ਤੇ ਚੱਲਿਆ ਸਿਆਸੀ ਆਰਾ ?

udtapunjab-new-storyfb_647_060816051704

ਪਿਛਲੇ ਇੱਕ ਮਹੀਨੇ ਤੋਂ ਸੁਰਖੀਆਂ ਬਟੋਰ ਰਹੀ ‘ਉੜਤਾ ਪੰਜਾਬ’ ਸੈਂਸਰ ਬੋਰਡ ਦੀ ਤਾਨਾਸ਼ਾਹੀ ਦਾ ਸ਼ਿਕਾਰ ਹੋ ਗਈ ਹੈ …ਸੈਂਸਰ ਬੋਰਡ ਨੇ ਇਸਨੂੰ ਪਾਸ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ……ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ ਵਿੱਚ ਜਰੂਰਤ ਤੋਂ ਜਿਆਦਾ ਗਾਲਾਂ ਹਨ….ਤੇ ਇੱਕ ਸੂਬੇ ਦੀ ਗਲਤ ਤਸਵੀਰ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ.

ਹਾਲ ਹੀ ਵਿੱਚ ਸੁਖਬੀਰ ਸਿੰਘ ਬਾਦਲ ਦੀ ਬ੍ਰੌਡ ਕਾਸ੍ਟਿੰਗ ਮਿਨਿਸਟਰ ਰਾਜਵਰਧਨ ਸਿੰਘ ਰੌਠੌਰ ਨਾਲ ਹੋਈ ਮੁਲਾਕਾਤ ਦਾ ਇਸ ਮਾਮਲੇ ਨਾਲ ਕੀ ਸੰਬੰਧ ਹੈ-ਇਸ ਬਾਰੇ ਮੀਡੀਏ ‘ਚ ਕਾਫੀ ਚੁੰਝ-ਚਰਚਾ ਹੈ.

ਵੈਸੇ ਬਾਦਲ ਸਾਹਿਬ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਨੂੰ ਨਸ਼ਿਆਂ ਦੇ ਨਾਮ ਤੇ ਐਵੇਂ ਈ ਬਦਨਾਮ ਕੀਤਾ ਜਾ ਰਿਹਾ ਹੈ…..ਤੇ ‘ਉੜਤਾ ਪੰਜਾਬ’ ਪੰਜਾਬ ‘ਚ ਚੱਲ ਰਹੇ ਨਸ਼ਿਆਂ ਦੇ ਹੜ੍ਹ ‘ਚ ਰੁੜ੍ਹ ਰਹੀ ਜਵਾਨੀ ਦੀ ‘ਤੇ ਅਧਾਰਿਤ ਫਿਲਮ ਦੱਸੀ ਜਾ ਰਹੀ ਹੈ.

ਉੜਤਾ ਪੰਜਾਬ ਦੀ ਟੀਮ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਰੀਲਿਜ਼ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ…….ਪਰ ਸਿਆਸੀ ਦਬਾਅ ਨੂੰ ਦਬਾਉਣ ‘ਚ ਕਿੰਨੀ ਕੁ ਕਾਮਯਾਬ ਹੁੰਦੀ ਹੈ,ਇਸ ਦਾ ਪਤਾ ਆਉਣ ਵਾਲੇ ਦਿਨਾਂ ‘ਚ ਲੱਗ ਜਾਵੇਗਾ.

COMMENTS

WORDPRESS: 0
DISQUS: 0